ਡੀ.ਐਮ.ਐਫ ਆਡਿਟ 2025-26 ਲਈ ਸੀ.ਏ.ਜੀ ਸੂਚੀਬੱਧ ਚਾਰਟਰਡ ਅਕਾਊਂਟੈਂਟਾਂ ਤੋਂ ਕੋਟੇਸ਼ਨਾਂ ਦੀ ਮੰਗ

1

ਫਾਜ਼ਿਲਕਾ, 17 ਸਤੰਬਰ 2026 AJ DI Awaaj

Punjab Desk :  ਕਾਰਜਕਾਰੀ ਇੰਜੀਨੀਅਰ, ਫਾਜ਼ਿਲਕਾ, ਇੰਜੀ. ਸੰਦੀਪ ਕੁਮਾਰ ਡਰੇਨੇਜ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ ਫਾਜਿਲਕਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿੱਤੀ ਸਾਲ 2025-26 ਲਈ ਡੀ.ਐਮ.ਐਫ (DMF) ਆਡਿਟ ਕਰਵਾਉਣ ਹਿੱਤ ਸੀ.ਏ.ਜੀ. ਨਾਲ ਸੂਚੀਬੱਧ ਚਾਰਟਰਡ ਅਕਾਊਂਟੈਂਟਾਂ / ਫਰਮਾਂ ਪਾਸੋਂ ਕੋਟੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ।
ਇੱਛੁਕ ਸੀ.ਏ.ਜੀ. ਸੂਚੀਬੱਧ ਸੀ.ਏ. ਆਪਣੀ ਕੋਟੇਸ਼ਨ, ਸਬੰਧਤ ਦਸਤਾਵੇਜ਼ ਅਤੇ ਤਜਰਬੇ ਸਬੰਧੀ ਕਾਗਜ਼ਾਤ, ਦਫਤਰ ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਮਾਈਨਿੰਗ ਅਤੇ ਭੂ-ਵਿਗਿਆਨ ਡਵੀਜ਼ਨ, ਫਾਜ਼ਿਲਕਾ, ਜਲ ਸਰੋਤ ਵਿਭਾਗ, ਕਮਰਾ ਨੰ. 401, 402, 407, ਸੈਂਟਰ ਬਲਾਕ, ਤੀਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਫਾਜ਼ਿਲਕਾ ਵਿਖੇ ਜਾਂ ਈਮੇਲ ਆਈ.ਡੀ. xendcdfzkmining@gmail.com ਤੇ ਜਮ੍ਹਾਂ ਕਰਵਾ ਸਕਦੇ ਹਨ। ਕੋਟੇਸ਼ਨ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 23-09-2026 ਸ਼ਾਮ 5 ਵਜੇ ਤੱਕ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਦਿਸ਼ਾ-ਨਿਰਦੇਸ਼ ਅਨੁਸਾਰ ਚਾਰਟਰਡ ਅਕਾਊਂਟੈਂਟ / ਫਰਮ ਵੱਲੋਂ ਸਬੰਧਤ ਅਥਾਰਟੀ ਨੂੰ ਵਿਆਪਕ, ਪੇਸ਼ੇਵਰ, ਨਿਰਪੱਖ ਅਤੇ ਪੱਖਪਾਤ ਰਹਿਤ ਆਡਿਟ ਰਿਪੋਰਟ ਦਿੱਤੀ ਜਾਵੇਗੀ। ਸੀ.ਏ. / ਫਰਮ ਦਾ ਡੀ.ਐਮ.ਐਫ. ਅਧੀਨ ਆਡਿਟ ਹੋਣ ਵਾਲੇ ਖਰਚੇ ਵਾਲੀ ਕਿਸੇ ਵੀ ਯੂਨਿਟ, ਏਜੰਸੀ ਜਾਂ ਸੰਸਥਾ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ, ਹਿੱਤ ਜਾਂ ਲੈਣ-ਦੇਣ ਨਹੀਂ ਹੋਣਾ ਚਾਹੀਦਾ।ਸੀ.ਏ. ਫਰਮ ਅਲਾਟਮੈਂਟ ਲੈਟਰ ਜਾਰੀ ਹੋਣ ਦੀ ਮਿਤੀ ਤੋਂ 7 (ਸੱਤ) ਦਿਨਾਂ ਦੇ ਅੰਦਰ ਆਡਿਟ ਪੂਰਾ ਕਰਕੇ ਫਾਈਨਲ ਆਡਿਟ ਰਿਪੋਰਟ ਜਮ੍ਹਾਂ ਕਰਵਾਏਗੀ। ਵਿਸਥਾਰਤ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ fazilka.nic.in ਤੇ ਦੇਖਿਆ ਜਾ ਸਕਦਾ ਹੈ।