ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਵਿੱਚ ਪੰਚਾਇਤ ਨੂੰ ਕਰਵਾਇਆ ਸ਼ਾਮਿਲ

7

ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆ ਤੋਂ ਪ੍ਰਭਾਵਿਤ ਹੋ ਕੇ ਦੋਨਾਲ ਪੰਚਾਇਤ ਨੇ ਫ਼ੜਿਆ ਆਮ ਆਦਮੀ ਪਾਰਟੀ ਦਾ ਪੱਲਾ

ਨੰਗਲ, 16 ਜੂਨ 2025 , Aj Di Awaaj 

Punjab Desk : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿੱਚ ਚਲਾਈ ਜਾ ਰਹੀ ਵਿਕਾਸ ਦੀ ਲਹਿਰ ਅਤੇ ਆਮ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਤੇ ਲੋਕ ਪੱਖੀ ਤੇ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਜਨ ਪ੍ਰਤੀਨਿੱਧੀ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਪੰਜਾਬ ਦੇ ਹਿੱਤਾਂ ਲਈ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਚਾਹੁਣ ਵਾਲੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਨੇ ਨੰਗਲ ਵਿੱਚ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਚੋਨਾਲ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਤੇ ਇਲਾਕੇ ਦੇ ਪੰਤਵੰਤਿਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕੇ ਲੋਕਾਂ ਨੇ ਰਿਵਾਇਤੀ ਸਿਆਸੀ ਪਾਰਟੀਆਂ ਦਾ ਕਾਰਜਕਾਲ ਦੇਖਿਆ ਹੈ, ਜ਼੍ਹਿਨਾਂ ਨੇ ਕੇਵਲ ਪੰਜਾਬੀਆਂ ਉੱਪਰ ਰਾਜ ਕਰਨ ਲਈ ਉਨ੍ਹਾਂ ਦੇ ਹੱਕ ਕੇਂਦਰ ਅਤੇ ਹੋਰ ਰਾਜਾਂ ਦੇ ਹੱਥਾਂ ਵਿੱਚ ਸੋਂਪ ਦਿੱਤੇ ਹਨ। ਹੁਣ ਪੰਜਾਬ ਦੇ ਲੋਕਾਂ ਨੇ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਸਾਲੀ ਜਨਤਕ ਫ਼ਤਵਾ ਦਿੱਤਾ ਅਤੇ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀਆਂ ਹੱਲ ਹੋਈਆਂ ਸਮੱਸਿਆਵਾਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਭੇਦਭਾਵ ਹਰ ਖੇਤਰ ਦਾ ਵਿਕਾਸ ਕਰਵਾ ਰਹੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਣੀਆਂ ਦੀ ਰਾਖੀ ਲਈ ਵੱਡੇ ਕਦਮ ਪੁੱਟੇ ਹਨ। ਖੇਤਾਂ ਨੂੰ ਸਿੰਚਾਈ ਲਈ ਨਹਿਰ ਪਾਣੀ, ਘਰਾਂ ਨੁੰ ਵਰਤੋਂ ਲਈ ਸ਼ੁੱਧ ਸਪਲਾਈ, ਕਿਸਾਨਾਂ/ਵਪਾਰਕ ਅਦਾਰੀਆਂ ਨੂੰ ਨਿਰਵਿਘਨ ਸਪਲਾਈ ਲਈ ਘਰੇਲੂ ਬਿਜਲੀ ਖਪਤਕਾਰਾਂ ਨੂੰ 600 ਯੂਨਿਟ ਤੱਕ ਮੁਫ਼ਤ ਬਿਜਲੀ, ਮੁਫ਼ਤ ਮਿਆਰੀ ਸਿਹਤ ਸਹੂਲਤਾਂ, ਸਿੱਖਿਆ ਕ੍ਰਾਂਤੀ ਦੇ ਰੂਪ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਉਪਲੱਬਧ ਕਰਵਾਈ ਹੈ। ਪਿੰਡਾਂ  ਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਕਰਵਾਈਆ ਹੈ।
ਇਸ ਮੌਕੇ ਸਰਪੰਚ ਗੁਰਦਿਆਲ ਸਿੰਘ ਦੋਨਾਲ, ਪੰਚ ਗਗਨਦੀਪ ਸਿੰਘ ਦੋਨਾਲ, ਪੰਚ ਸਵਰਨ ਚੰਦ ਦੋਨਾਲ, ਪੰਚ ਕਿਰਨਾ ਦੇਵੀ ਦੋਨਾਲ ਨੇ ਕਿਹਾ ਅਸੀਂ ਭਗਵੰਤ ਮਾਨ ਦੀ ਕਾਰ ਗੁਜ਼ਾਰੀ, ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਹਰਜੋਤ ਸਿੰਘ ਬੈਂਸ ਦੀ ਹਲੀਮੀ, ਭੇਦਭਾਵ ਰਹਿਤ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਦਾ ਪੱਲਾ ਫ਼ੜਿਆ ਹੈ।
ਇਸ ਮੌਕੇ ਇਸ ਮੌਕੇ ਪ੍ਰਿੰਸੀਪਲ ਰਾਮ ਗੋਪਾਲ, ਬੂਥ ਇੰਚਾਰਜ ਫੌਜੀ ਸ਼ਾਮ ਲਾਲ, ਵਿਪਨ ਦੋਨਾਲ, ਗਗਨ ਦੋਨਾਲ, ਗੁਲਜ਼ਾਰ ਸਿੰਘ ਦੋਨਾਲ, ਸਰਪੰਚ ਭਗਵੰਤ ਅਟਵਾਲ, ਸਰਪੰਚ ਸੁਮਿਤ ਭਦਵਾਜ, ਸਿੱਖਿਆ ਕੋਆਰਡੀਨੇਟਰ ਦਇਆ ਸਿੰਘ, ਸੁਮਿਤ ਤਲਵਾੜਾ, ਕਰਨ ਸੈਣੀ ਫੋਜੀ, ਰਾਜ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।