ਚੰਬਾ: 08 Aug 2026 AJ DI Awaaj
National Desk : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਨਿੱਜੀ ਬੱਸ ਹਾ*ਦਸੇ ਦਾ ਸ਼ਿਕਾਰ ਹੋ ਗਈ। ਬੈਰਾਗੜ੍ਹ ਤੋਂ ਚੰਬਾ ਜਾ ਰਹੀ ਬੱਸ ਤਿਸਾ-ਬੈਰਾਗੜ੍ਹ ਮੁੱਖ ਸੜਕ ’ਤੇ ਚਾਲੁੰਜ ਮੋੜ ਨੇੜੇ ਪਲਟ ਕੇ ਹੇਠਾਂ ਵਾਲੀ ਸੜਕ ’ਤੇ ਜਾ ਡਿੱਗੀ।
ਹਾ*ਦਸੇ ਸਮੇਂ ਬੱਸ ਵਿੱਚ 18 ਯਾਤਰੀ ਸਵਾਰ ਸਨ। ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ 7 ਲੋਕਾਂ ਦੀ ਮੌ*ਤ ਹੋ ਗਈ, ਜਦਕਿ 11 ਲੋਕ ਜ਼*ਖ਼ਮੀ ਹੋਏ ਹਨ। ਜ਼ਖ਼*ਮੀਆਂ ਵਿੱਚੋਂ 6 ਨੂੰ ਗੰਭੀਰ ਹਾਲਤ ਦੇ ਚੱਲਦਿਆਂ ਚੰਬਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਹਾ*ਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ, ਪੁਲਿਸ ਅਤੇ ਬਚਾਅ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਹਾ*ਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।



















