ਮੂਸੇਵਾਲਾ ਦੇ ਮਾਪਿਆਂ ਦੇ ਇਲਜ਼ਾਮਾਂ ‘ਤੇ ਬੰਟੀ ਬੈਂਸ ਦਾ ਜਵਾਬ

14

Punjab 13 Feb 2026 AJ DI Awaaj

Punjab Desk :  Sidhu Moosewala ਦੇ ਮਾਪਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਮਗਰੋਂ Bunty Bains ਨੇ ਇਕ ਵਾਰ ਫਿਰ ਆਪਣੀ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਆਪਣੇ ਉੱਤੇ ਲੱਗੇ ਚੋਰੀ ਅਤੇ ਧੋਖਾਧੜੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਉਹ “ਠੱਗ ਜਾਂ ਚੋਰ” ਦਾ ਟੈਗ ਮੁਫ਼ਤ ਸੇਵਾ ਕਰਨ ਦੇ ਬਾਵਜੂਦ ਕਦੇ ਕਬੂਲ ਨਹੀਂ ਕਰਨਗੇ।

ਬੰਟੀ ਬੈਂਸ ਨੇ ਦਾਅਵਾ ਕੀਤਾ ਕਿ ਉਨ੍ਹਾਂ ‘ਤੇ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹ ਮੂਸੇਵਾਲਾ ਦੇ ਮਾਪਿਆਂ ਦੇ 30 ਤੋਂ 35 ਕਰੋੜ ਰੁਪਏ ਹੜਪ ਗਏ ਹਨ। ਉਨ੍ਹਾਂ ਕਿਹਾ ਕਿ ਉਹਨਾਂ ਦਾ ਨਾਮ ਬੇਵਜ੍ਹਾ ਘਸੀਟਿਆ ਜਾ ਰਿਹਾ ਹੈ ਅਤੇ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ।

ਇਸ ਮਾਮਲੇ ਦੌਰਾਨ ਬੰਟੀ ਬੈਂਸ ਵੱਲੋਂ ਮਾਤਾ ਚਰਨ ਕੌਰ ਨਾਲ ਇਕ ਆਡੀਓ ਸਾਂਝੀ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਮੂਸੇਵਾਲਾ ਦੇ ਮਾਪਿਆਂ ਨੂੰ ਆਪਣਾ ਸਟੈਂਡ ਸਾਫ਼ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਇਸ ਤੋਂ ਪਹਿਲਾਂ Shabir Momin ਨਾਮਕ ਵਿਅਕਤੀ ‘ਤੇ ਵੀ ਦੋਸ਼ ਲਗਾਏ ਸਨ ਕਿ 125 ਕਰੋੜ ਰੁਪਏ ਦੀ ਬਕਾਇਆ ਰਕਮ ਕਢਵਾਉਣ ਦੇ ਮਾਮਲੇ ਵਿੱਚ ਗੜਬੜ ਹੋਈ ਹੈ। ਇਹ ਸਾਰਾ ਵਿਵਾਦ ਮੂਸੇਵਾਲਾ ਦੇ ਗੀਤਾਂ ਦੀ ਰਾਇਲਟੀ ਅਤੇ ਸੋਸ਼ਲ ਮੀਡੀਆ ਤੇ ਡਿਜੀਟਲ ਪਲੇਟਫਾਰਮਾਂ ਤੋਂ ਹੋ ਰਹੀ ਆਮਦਨ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।

ਦੂਜੇ ਪਾਸੇ, ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਕਮਾਈ ਸਬੰਧੀ ਇਨਸਾਫ ਦੀ ਮੰਗ ਕਰਦੇ ਹੋਏ SSP ਦਫ਼ਤਰ ਅੱਗੇ ਧਰਨਾ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ 2025 ਵਿੱਚ ਡਾਇਰੈਕਟਰ ਜਨਰਲ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਮਾਤਾ ਚਰਨ ਕੌਰ ਮੁਤਾਬਕ ਉਹ ਲਗਾਤਾਰ ਇਨਸਾਫ ਲਈ ਸੰਘਰਸ਼ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।