ਬੁਲੰਦਸ਼ਹਿਰ 28 July 2026 AJ DI Awaaj
National Desk : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਜੀਟੀ ਰੋਡ ‘ਤੇ ਤੜਕੇ ਇੱਕ ਦਰ*ਦਨਾਕ ਸੜਕ ਹਾ*ਦਸਾ ਵਾਪਰਿਆ। ਸਿਕੰਦਰਾਬਾਦ ਦੇ ਬਿਲਸੂਰੀ ਫਲਾਈਓਵਰ ‘ਤੇ ਇੱਕ ਰੋਡਵੇਜ਼ ਬੱਸ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਪਿੱਛੋਂ ਜਾ ਟਕਰਾਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ, ਜਦਕਿ 11 ਹੋਰ ਯਾਤਰੀ ਜ਼*ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਇਹ ਹਾ*ਦਸਾ ਤੜਕੇ ਕਰੀਬ 3:57 ਵਜੇ ਵਾਪਰਿਆ। ਉਰਈ ਡਿਪੋ ਦੀ ਰੋਡਵੇਜ਼ ਬੱਸ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਬਿਲਸੂਰੀ ਫਲਾਈਓਵਰ ‘ਤੇ ਅੱਗੇ ਚੱਲ ਰਹੀ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਪਿੱਛੋਂ ਟਕਰਾ ਗਈ। ਮੁੱਢਲੀ ਜਾਂਚ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਸ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ।
ਹਾਦਸੇ ਵਿੱਚ ਫਿਰੋਜ਼ਾਬਾਦ ਦੀ ਰਹਿਣ ਵਾਲੀ 50 ਸਾਲਾ ਸੁਧਾ, ਪਤਨੀ ਰਵੀ, ਦੀ ਮੌਕੇ ‘ਤੇ ਹੀ ਮੌ*ਤ ਹੋ ਗਈ। ਜਦਕਿ ਅਨੁਸ਼ਕਾ, ਸੰਗੀਤਾ, ਰਾਮਸ਼ੰਕਰ, ਸੁਨੀਤਾ, ਸੁਰੇਸ਼, ਸੰਜੀਵ, ਰਮੇਸ਼ ਵਰਮਾ, ਅਵਧੇਸ਼, ਸ਼ਿਆਮਬਾਬੂ, ਲਕਸ਼ਮੀ ਅਤੇ ਅਜੀਤ ਕੁਮਾਰ ਸਮੇਤ 11 ਯਾਤਰੀ ਜ਼*ਖ਼ਮੀ ਹੋਏ ਹਨ। ਸਾਰੇ ਜ਼*ਖ਼ਮੀਆਂ ਨੂੰ ਸਿਕੰਦਰਾਬਾਦ ਦੇ ਸੀਐਚਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਹਾ*ਦਸੇ ਤੋਂ ਬਾਅਦ ਬੱਸ ਅਤੇ ਟਰੈਕਟਰ-ਟਰਾਲੀ ਦੇ ਦੋਵੇਂ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾਇਆ ਅਤੇ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ। ਪੁਲਿਸ ਵੱਲੋਂ ਫ਼ਰਾਰ ਚਾਲਕਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।



















