ਜੇਲ੍ਹ ‘ਚ ਖੂ*ਨੀ ਵਾਰਦਾਤ, ਜਾਂਚ ਜਾਰੀ

23

ਦਿੱਲੀ: 22 Sep 2026 AJ DI Awaaj

National Desk :   ਰੋਹਿਣੀ ਜੇਲ੍ਹ ਵਿੱਚ ਦੁਪਹਿਰ ਕਰੀਬ 12 ਵਜੇ ਇੱਕ ਕੈਦੀ ‘ਤੇ ਹੋਰ ਕੈਦੀਆਂ ਵੱਲੋਂ ਤੇ*ਜ਼ਧਾਰ ਹ*ਥਿਆਰ ਨਾਲ ਹ*ਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਹ*ਮਲੇ ਵਿੱਚ ਗੰਭੀਰ ਰੂਪ ਨਾਲ ਜ਼*ਖਮੀ ਹੋਏ ਕੈਦੀ ਨੂੰ ਜੇਲ੍ਹ ਸਟਾਫ ਨੇ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ*ਤ ਹੋ ਗਈ।

ਜਾਣਕਾਰੀ ਮੁਤਾਬਕ ਮ੍ਰਿ*ਤਕ ਕੈਦੀ ਆਰਮਜ਼ ਐਕਟ ਨਾਲ ਸਬੰਧਤ ਮਾਮਲੇ ਵਿੱਚ ਰੋਹਿਣੀ ਜੇਲ੍ਹ ਵਿੱਚ ਬੰਦ ਸੀ। ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜੇਲ੍ਹ ਅਧਿਕਾਰੀਆਂ ਮੁਤਾਬਕ ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਗੈਂ*ਗਵਾਰ ਨਾਲ ਸਬੰਧਤ ਨਹੀਂ ਹੈ। ਹ*ਮਲੇ ਵਿੱਚ ਸ਼ਾਮਲ ਕੈਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।