‘ਯੁਵਾ ਆਪਦਾ ਮਿੱਤਰ’ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਬਲੈਕ ਆਊਟ

21

ਦੀਨਾਨਗਰ, 10 ਫਰਵਰੀ 2026 AJ DI Awaaj

Punjab Desk :  ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਵੱਲੋਂ ਯੁਵਾ ਆਪਦਾ ਮਿੱਤਰ ਟ੍ਰੇਨਿੰਗ ਜੋ ਐੱਸ.ਐੱਸ.ਐੱਮ ਕਾਲਜ, ਦੀਨਾਨਗਰ ਵਿਖੇ ਕਰਵਾਈ ਜਾ ਰਹੀ ਹੈ। ਅੱਜ ਛੇਵੇਂ ਦਿਨ  ਰਜਿਸਟਰਡ ਕੀਤੇ ਹੋਏ 200 ਐੱਨ.ਐੱਸ.ਐੱਸ ਅਤੇ ਐੱਨ.ਵਾਈ.ਕੇ.ਐੱਸ ਦੇ ਵਲੰਟੀਅਰਜ਼ ਨੂੰ  ਕੋਰਸ ਕੋਰਡੀਨੇਟਰ ਅੰਕੁਰ ਸ਼ਰਮਾ ਨੇ ਬਲੈਕ ਆਊਟ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ ਜਿਵੇਂ ਕਿ ਮਿਸ਼ਨ ਸੰਧੂਰ ਹੇਠ ਸਾਰਿਆਂ ਨੇ ਬਲੈਕ ਆਊਟ ਦਾ ਵੀ ਸਾਹਮਣਾ ਕੀਤਾ ਇਸ ਬਾਰੇ ਵਲੰਟੀਅਰਾਂ ਨੂੰ ਮਹੱਤਵਪੂਰਨ ਜਾਣਕਾਰੀ ਸ਼ਰਮਾਦਿੱਤੀ ਗਈ।

ਅੱਜ ਯੁਵਾ ਆਪਦਾ ਮਿੱਤਰ ਕੈਂਪ ਵਿੱਚ ਬੀ.ਐਸ.ਐਫ ਦੇ ਡੀ.ਆਈ.ਜੀ  ਸ੍ਰੀ ਜਸਵਿੰਦਰ ਕੁਮਾਰ ਬਿਰਦੀ ਸਟੇਸ਼ਨ ਹੈਡ ਕੁਆਰਟਰ ਗੁਰਦਾਸਪੁਰ ਪਹੁੰਚੇ ਉਨਾਂ ਨੇ ਸਾਰੇ ਹੀ ਵਲੰਟੀਅਰਾਂ ਨੂੰ ਮੋਟੀਵੇਸ਼ਨਲ ਭਾਸ਼ਣ ਦਿੱਤਾ ਤੇ ਸਮੂਹ ਮੈਗਸੀਪਾ ਟੀਮ ਦਾ ਜਿਲ੍ਹੇ ਵਿੱਚ ਟ੍ਰੇਨਿੰਗ ਦੇਣ ਲਈ ਧੰਨਵਾਦ ਕੀਤਾ

ਇਸ ਮੌਕੇ ਸਚਿਨ ਸ਼ਰਮਾ ਵੱਲੋਂ ਸੱਪ ਜਾਂ ਕਿਸੇ ਹੋਰ ਜਾਨਵਰ ਦੇ ਕੱਟ ਲੈਣ ਤੇ ਅਸੀਂ ਕੀ ਕਰਨਾ ਹੈ, ਕੀ ਨਹੀਂ ਕਰਨਾ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਐਸ.ਡੀ .ਆਰ.ਐਫ ਦੀ ਟੀਮ ਦੇ ਇੰਨਚਾਰਜ ਰੁਪੇਸ਼ ਕੁਮਾਰ, ਏ.ਐਸ.ਆਈ ਅਜਮੇਰ ਸਿੰਘ ਅਤੇ ਸਮੁੱਚੀ ਟੀਮ ਨੇ ਵਲੰਟੀਅਰਜ਼ ਨਾਲ ਵੱਖ-ਵੱਖ ਤਜਰਬੇ ਸਾਂਝੇ ਕੀਤੇ। ਉਨਾਂ ਨੇ ਵਲੰਟੀਅਰਾਂ ਨੂੰ ਲਾਈਵ ਰੈਸਕਿਊ ਵੀਡੀਓਜ਼ ਦਿਖਾਈਆਂ ਅਤੇ ਵੱਖ-ਵੱਖ ਰੈਸਕਿਊ ਸੰਦ ਵਰਤ ਕੇ ਵੀ ਵਲੰਟੀਅਰਾਂ ਨੂੰ ਪ੍ਰੈਕਟੀਕਲ ਕਰਕੇ ਦਿਖਾਏ।

ਇਹ ਮੌਕੇ ਜ਼ਿਲਾ ਯੂਥ ਆਫਿਸਰ ਮੈਡਮ ਸੰਦੀਪ ਕੌਰ, ਐਸ.ਐਸ.ਐਮ. ਕਾਲਜ  ਦੇ ਪ੍ਰਿੰਸੀਪਲ ਡਾ. ਆਰ. ਕੇ. ਤੁਲੀ, ਸਮਾਜ ਸੇਵੀ ਕੁੰਵਰ ਰਵਿੰਦਰ ਵਿੱਕੀ, ਪਰਮਿੰਦਰ ਸੈਣੀ ਜ਼ਿਲ੍ਹਾ ਗਾਈਡੈਂਸ ਕੌਂਸਲਰ ਕਮ ਜ਼ਿਲ੍ਹਾ ਨੋਡਲ ਅਫ਼ਸਰ, ਮੁਕੇਸ਼ ਵਰਮਾ ਸਹਾਇਕ ਨੋਡਲ ਅਫ਼ਸਰ, ਪ੍ਰੋਫੈਸਰ ਗਰੋਵਰ, ਡੀਨ ਯੂਥ ਵੈਲਫੇਅਰ, ਪਵਨ ਭਾਰਦਵਾਜ , ਐਨ.ਐਸ.ਐਸ ਇੰਚਾਰਜ ਸੁਸ਼ਮਾ, ਸੁਬੀਰ ਆਦਿ  ਤੋਂ ਇਲਾਵਾ ਇੰਸਟਰਕਟਰ ਪ੍ਰੀਤੀ ਦੇਵੀ ਸ਼ਾਨੂੰ, ਸ਼ਾਇਨਾ,ਆਯੂਸ਼, ਯੋਗੇਸ਼, ਆਦਿਤੀ , ਰਿਸ਼ਾ , ਦਵਿੰਦਰ ਕੌਰ ਸ਼ਾਮਿਲ ਸਨ ।