15 May 2026 Aj Di Awaaj
Business Desk: Gold ਅਤੇ Silver ਦੀਆਂ ਕੀਮਤਾਂ ਵਿੱਚ ਸ਼ੁੱਕਰਵਾਰ ਸਵੇਰੇ ਵੱਡੀ ਗਿਰਾਵਟ ਦਰਜ ਕੀਤੀ ਗਈ। ਲਗਾਤਾਰ ਵਾਧੇ ਤੋਂ ਬਾਅਦ ਅੱਜ ਦੋਵੇਂ ਕੀਮਤੀ ਧਾਤਾਂ ਸਸਤੀਆਂ ਹੋਣ ਕਾਰਨ ਖਰੀਦਦਾਰਾਂ ਨੂੰ ਕੁਝ ਰਾਹਤ ਮਿਲੀ ਹੈ।
ਸਵੇਰੇ ਕਰੀਬ 10:38 ਵਜੇ ਤੱਕ 10 ਗ੍ਰਾਮ ਸੋਨੇ ਦੀ ਕੀਮਤ ₹1,60,000 ਦਰਜ ਕੀਤੀ ਗਈ, ਜੋ ਕਿ ₹1,978 ਪ੍ਰਤੀ 10 ਗ੍ਰਾਮ ਦੀ ਕਮੀ ਨੂੰ ਦਰਸਾਉਂਦੀ ਹੈ। ਪ੍ਰਤੀਸ਼ਤ ਅਨੁਸਾਰ ਸੋਨਾ ਅੱਜ ਹੁਣ ਤੱਕ 1.22 ਫੀਸਦੀ ਡਿੱਗ ਚੁੱਕਾ ਹੈ। ਕਾਰੋਬਾਰ ਦੌਰਾਨ ਸੋਨੇ ਨੇ ₹1,59,946 ਦਾ ਨਿਊਨਤਮ ਅਤੇ ₹1,60,992 ਪ੍ਰਤੀ 10 ਗ੍ਰਾਮ ਦਾ ਉੱਚਤਮ ਪੱਧਰ ਛੂਹਿਆ।
ਉੱਥੇ ਹੀ Silver ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸਵੇਰੇ 10:30 ਵਜੇ ਦੇ ਆਸਪਾਸ ਚਾਂਦੀ ਦੀ ਕੀਮਤ ਵਿੱਚ ₹11,391 ਪ੍ਰਤੀ ਕਿਲੋਗ੍ਰਾਮ ਦੀ ਕਮੀ ਦਰਜ ਕੀਤੀ ਗਈ। ਇਸ ਵੇਲੇ 1 ਕਿਲੋਗ੍ਰਾਮ ਚਾਂਦੀ ਦੀ ਕੀਮਤ ₹2,79,711 ’ਤੇ ਵਪਾਰ ਕਰ ਰਹੀ ਹੈ। ਸੈਸ਼ਨ ਦੌਰਾਨ ਚਾਂਦੀ ਨੇ ₹2,79,458 ਪ੍ਰਤੀ ਕਿਲੋਗ੍ਰਾਮ ਦਾ ਨਿਊਨਤਮ ਅਤੇ ₹2,83,219 ਦਾ ਉੱਚਤਮ ਪੱਧਰ ਦਰਜ ਕੀਤਾ।
ਮਾਹਿਰਾਂ ਦੇ ਮੁਤਾਬਕ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਉਤਾਰ-ਚੜ੍ਹਾਅ ਅਤੇ ਨਿਵੇਸ਼ਕਾਂ ਦੀ ਮੂਨਾਫ਼ਾਵਸੂਲੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਤੇ ਦਬਾਅ ਬਣਿਆ ਹੋਇਆ ਹੈ।














