ਪੰਜਾਬ 23 July 2025 AJ DI Awaaj
Punjab Desk : ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਲਈ ਇਤਿਹਾਸਕ ਕਦਮ ਚੁੱਕਿਆ ਹੈ। ਕਾਂਗਰਸ ਸਰਕਾਰ ਦੌਰਾਨ ਜਿੱਥੇ ਕਿਸਾਨਾਂ ਨੂੰ ਸਿਰਫ ₹20,000 ਸਾਲਾਨਾ ਕਿਰਾਇਆ ਮਿਲਦਾ ਸੀ, ਉੱਥੇ ਹੁਣ ਇਹ ਰਕਮ ਵਧਾ ਕੇ ₹1 ਲੱਖ ਕਰ ਦਿੱਤੀ ਗਈ ਹੈ, ਜੋ ਹਰ ਸਾਲ 10% ਦੀ ਦਰ ਨਾਲ ਵਧੇਗੀ।
ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸ਼ੁਰੂ ਵਿੱਚ ₹50,000 ਦੀ ਆਰੰਭਿਕ ਰਕਮ ਦਿੱਤੀ ਜਾ ਰਹੀ ਹੈ, ਜੋ ਕਿ ਜ਼ਮੀਨ ‘ਤੇ ਵਿਕਾਸ ਕਾਰਜ ਸ਼ੁਰੂ ਹੋਣ ਤੱਕ ਮਿਲਦੀ ਰਹੇਗੀ। LOI (Letter of Intent) 21 ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ, ਜਦਕਿ ਪਹਿਲਾਂ ਇਹ ਪ੍ਰਕਿਰਿਆ ਮਹੀਨਿਆਂ ਲੱਗਦੀ ਸੀ।
ਵਿਕਾਸ ਸ਼ੁਰੂ ਹੋਣ ਤੱਕ ਜ਼ਮੀਨ ਕਿਸਾਨਾਂ ਦੇ ਨਾਂ ਰਹੇਗੀ, ਅਤੇ ਉਹ ਖੇਤੀ ਵੀ ਜਾਰੀ ਰੱਖ ਸਕਣਗੇ। ਇੰਨੀ ਹੀ ਨਹੀਂ, ਜਦ ਤਕ ਉਨ੍ਹਾਂ ਨੂੰ ਪਲਾਟ ਨਹੀਂ ਮਿਲ ਜਾਂਦੇ, ਸਰਕਾਰ ਉਨ੍ਹਾਂ ਦੇ ਖਾਤੇ ਵਿੱਚ ₹1 ਲੱਖ ਸਾਲਾਨਾ ਰਕਮ ਜਮ੍ਹਾ ਕਰੇਗੀ।
ਇਹ ਨੀਤੀ ਕਿਸਾਨਾਂ ਨੂੰ ਬਿਲਡਰਾਂ ਦੀ ਲੁੱਟ ਤੋਂ ਬਚਾਉਂਦੀ ਹੈ ਅਤੇ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਵਿੱਚ ਭਾਈਵਾਲ ਬਣਾਉਂਦੀ ਹੈ। ਪੂਰੀ ਪਾਰਦਰਸ਼ਤਾ, ਰਿਸ਼ਵਤ ਤੋਂ ਰਹਿਤ ਅਤੇ ਸਹਿਮਤੀ ਅਧਾਰਿਤ ਇਹ ਯੋਜਨਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੀਵਰ ਗਤੀ ਨਾਲ ਅੱਗੇ ਵਧ ਰਹੀ ਹੈ।
ਮੋਹਾਲੀ, ਪਟਿਆਲਾ, ਅੰਮ੍ਰਿਤਸਰ, ਮੋਗਾ, ਸੰਗਰੂਰ ਤੇ ਹੋਰ ਕਈ ਥਾਵਾਂ ‘ਤੇ ਕਿਸਾਨਾਂ ਨੇ ਆਪਣੀ ਜ਼ਮੀਨ ਸਵੈ-ਇੱਛਾ ਨਾਲ ਦਿੱਤੀ ਹੈ। ਕਿਸਾਨਾਂ ਨੇ ਸਰਕਾਰ ਦੀ ਯੋਜਨਾ ਨੂੰ ਵਿਕਾਸ ਦੀ ਸਹੀ ਦਿਸ਼ਾ ਅਤੇ ਇਮਾਨਦਾਰੀ ਵਾਲਾ ਕਦਮ ਕਹਿੰਦੇ ਹੋਏ ਇਸ ਦੀ ਪ੍ਰਸ਼ੰਸਾ ਕੀਤੀ ਹੈ।
ਇਹ ਲੈਂਡ ਪੂਲਿੰਗ ਮਾਡਲ ਨਾ ਸਿਰਫ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰ ਰਿਹਾ ਹੈ, ਸਗੋਂ ਪੰਜਾਬ ਦੀ ਖੁਸ਼ਹਾਲੀ ਵੱਲ ਇੱਕ ਨਵੀਂ ਰਾਹਦਾਰੀ ਖੋਲ੍ਹ ਰਿਹਾ ਹੈ।
