ਕੰਟੀਨ ਅਤੇ ਸਾਈਕਲ ਸਟੈਂਡ ਦਾ ਠੇਕਾ ਦੇਣ ਲਈ ਬੋਲੀ 30 ਜੁਲਾਈ ਨੂੰ

1

ਸ੍ਰੀ ਅਨੰਦਪੁਰ ਸਾਹਿਬ 22 ਜੁਲਾਈ 2026 AJ DI Awaaj

Punjab Desk : ਦਫਤਰ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਦੇ ਹਦੂਦ ਅੰਦਰ ਕੰਟੀਨ, ਸਾਈਕਲ ਸਟੈਂਡ ਦਾ ਠੇਕਾ ਦੇਣ ਲਈ ਬੋਲੀ 30 ਜੁਲਾਈ 2026 ਨੂੰ ਸਵੇਰੇ 11 ਵਜੇ ਐਸ.ਡੀ.ਐਮ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਵੇਗੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਖਪਾਲ ਸਿੰਘ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਨੇ ਦੱਸਿਆ ਕਿ ਦਫਤਰ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਦੀ ਹਦੂਦ ਵਿੱਚ 1-8-2026 ਤੋਂ 1-03-2027 ਤੱਕ ਲਈ ਕੰਟੀਨ, ਸਾਈਕਲ ਸਟੈਂਡ ਦਾ ਠੇਕਾ ਦੇਣ ਲਈ 30 ਜੁਲਾਈ 2026 ਨੂੰ ਇਹ ਬੋਲੀ ਰੱਖੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬੋਲੀ ਦੀਆਂ ਸ਼ਰਤਾਂ ਦਫਤਰ ਉਪ ਮੰਡਲ ਮੈਜਿਸਟ੍ਰੇਟ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰੀ ਸਮੇਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬੋਲੀਕਾਰ ਨੂੰ ਬੋਲੀ ਦੇਣ ਤੋ ਪਹਿਲਾ ਸਾਰੀਆਂ ਸ਼ਰਤਾਂ ਤੇ ਨਿਯਮਾਂ ਦਾ ਪਾਲਣ ਯਕੀਨੀ ਕਰਨਾ ਹੋਵੇਗਾ। ਬੋਲੀ ਦੀ ਅੰਤਿਮ ਪ੍ਰਵਾਨਗੀ ਦਾ ਅਧਿਕਾਰ ਉਪ ਮੰਡਲ ਮੈਜਿਸਟ੍ਰੇਟ ਨੂੰ ਹੋਵੇਗਾ। ਉਪ ਮੰਡਲ ਮੈਜਿਸਟ੍ਰੇਟ ਦਫਤਰ ਦੀ ਹਦੂਦ ਵਿੱਚ ਕੰਮਕਾਰ ਲਈ ਆਉਣ ਵਾਲੇ ਆਮ ਲੋਕਾਂ ਦੀ ਸਹੂਲਤ ਲਈ ਇਹ ਪ੍ਰਬੰਧ ਕੀਤੇ ਗਏ ਹਨ।