ਨੰਗਲ 28 ਜੁਲਾਈ 2025 AJ DI Awaaj
Himachal Desk : ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਮਹਾਂਦੇਵ ਦੀ ਭਗਤੀ ਦਾ ਵਿਸੇਸ਼ ਮਹੱਤਵ ਹੈ। ਗਊ ਮਾਤਾ ਦੀ ਸੇਵਾ ਸਾਰੇ ਦੇਵੀ ਦੇਵਤਿਆਂ ਦੀ ਸੇਵਾ ਹੈ, ਸਾਡੇ ਗ੍ਰੰਥਾਂ ਤੇ ਸੰਸਕਾਰਾਂ ਰਾਹੀ ਸਾਨੂੰ ਇਹ ਗਿਆਨ ਦਿੱਤਾ ਗਿਆ ਹੈ ਕਿ ਹਮੇਸ਼ਾ ਗਊਮਾਤਾ ਦੀ ਸੇਵਾ ਲਈ ਤਤਪਰ ਰਹਿਣਾ ਚਾਹੀਦਾ ਹੈ।
ਸ.ਬੈਂਸ ਬੀਤੇ ਦਿਨ ਨੰਗਲ ਵਿਖੇ ਗੋਵਿੰਦ ਗੋਧਾਮ ਗਊਸ਼ਾਲਾ ਵਿਖੇ ਆਯੋਜਿਤ ਸਪਤਾਹਿਕ ਮਹਾਂ ਸ਼ਿਵ ਪੁਰਾਣ ਕਥਾ ਦੀ ਸਮਾਪਤੀ ਮੌਕੇ ਆਯੋਜਿਤ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅਸੀ ਭਾਰਤ ਵਾਸੀ ਹਮੇਸ਼ਾ ਧਰਮ ਨਿਰਪੱਖ ਰਹੇ ਹਾਂ, ਪ੍ਰੰਤੂ ਅਸੀ ਸਭਾ ਨੇ ਹਮੇਸ਼ਾਂ ਬੇਜੁਬਾਨਾ ਦੀ ਸੇਵਾ ਨੂੰ ਤਰਜੀਹ ਦਿੱਤੀ ਹੈ। ਗਊਮਾਤਾ ਦਾ ਸਾਡੀ ਸੰਸਕ੍ਰਿਤੀ ਵਿੱਚ ਵਿਸੇਸ਼ ਮਹੱਤਵ ਹੈ ਅਤੇ ਅਸੀ ਇਸ ਦੀ ਪੂਜਾ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਾਂ।
ਜਿਕਰਯੋਗ ਹੈ ਕਿ ਸ਼੍ਰੀ ਗੋਵਿੰਦ ਗੋਧਾਮ ਗਊਸ਼ਾਲਾ ਵਿੱਚ ਆਯੋਜਿਤ ਮਹਾਸ਼ਿਵਪੁਰਾਣ ਕਥਾ ਦੀ ਸਮਾਪਤੀ ਬੀਤੇ ਦਿਨ“ਹਰ ਹਰ ਮਹਾਦੇਵ” ਦੇ ਜੈਕਾਰਿਆਂ ਅਤੇ ਭਕਤੀਮਈ ਵਾਤਾਵਰਨ ਵਿੱਚ ਹੋਇਆ। ਸੱਤ ਦਿਨਾਂ ਤੱਕ ਚੱਲਣ ਵਾਲਾ ਇਹ ਧਾਰਮਿਕ ਸਮਾਗਮ ਸਵਾਮੀ ਬਸੰਤ ਮਹਾਰਾਜ ਦੀ ਅਧਿਆਕਸ਼ਤਾ ਹੇਠ ਸੰਪੰਨ ਹੋਇਆ। ਜਿਸ ਵਿੱਚ ਕਥਾ ਵਿਆਸ ਆਚਾਰਿਆ ਤਰੁਣਾਨੰਦ ਗੋਸਵਾਮੀ ਨੇ ਭਗਤਾਂ ਨੂੰ ਮਹਾਦੇਵ ਦੀ ਮਹਿਮਾ, ਗਉ ਸੇਵਾ ਦੇ ਮਹੱਤਵ ਅਤੇ ਧਰਮ ਦੇ ਅਸਲੀ ਰੂਪ ਬਾਰੇ ਪ੍ਰੇਰਣਾਦਾਇਕ ਪ੍ਰਵਚਨ ਦਿੱਤੇ।
ਆਚਾਰਿਆ ਨੇ ਦੱਸਿਆ ਕਿ ਗਉ ਮਾਤਾ ਸਾਡੀ ਸਭਿਆਚਾਰ ਤੇ ਧਰਮ ਦੀ ਮੂਲ ਨੀਵ ਹਨ। ਇਹਨਾਂ ਨੂੰ ਸਮੂਹ ਦੇਵਤਿਆਂ ਦਾ ਨਿਵਾਸ ਮੰਨਿਆ ਗਿਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਗਉ ਸੇਵਾ ਸਿਰਫ ਪੁੰਨ ਹੀ ਨਹੀਂ, ਸਗੋਂ ਪ੍ਰਭੂ ਦੀ ਭਗਤੀ ਦਾ ਸਰਵੋਤਮ ਰਾਹ ਹੈ।
ਤਰੁਣਾਨੰਦ ਨੇ ਕਿਹਾ ਕਿ ਜੋ ਵਿਅਕਤੀ ਨਿਸ਼ਕਾਮ ਭਾਵ ਨਾਲ ਗਉ ਮਾਤਾ ਦੀ ਰੱਖਿਆ ਕਰਦਾ ਹੈ, ਉਸ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਅਤੇ ਉਸਦੇ ਜੀਵਨ ਵਿੱਚ ਸੁਖ-ਸਮ੍ਰਿੱਧੀ ਵੱਸਦੀ ਹੈ। ਗਉ ਸੇਵਾ ਵਿੱਚ ਕੀਤਾ ਗਿਆ ਇਕ ਛੋਟਾ ਜਿਹਾ ਉਪਰਾਲਾ ਵੀ ਭਗਵਾਨ ਸ਼ਿਵ ਅਤੇ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ।
ਆਪਣੇ ਸੰਬੋਧਨ ਦੌਰਾਨ ਆਚਾਰਿਆ ਨੇ 12 ਜੋਤਿਰਲਿੰਗਾਂ ਦੀ ਮਹਿਮਾ ਦਾ ਵਿਸਥਾਰ ਨਾਲ ਵਰਣਨ ਕੀਤਾ ਅਤੇ ਸਾਵਣ ਮਹੀਨੇ ਵਿੱਚ ਭਗਵਾਨ ਮਹਾਦੇਵ ਦੀ ਭਗਤੀ ਕਰਨ ਅਤੇ ਉਨ੍ਹਾਂ ਪ੍ਰਤੀ ਪੂਰਨ ਸਮਰਪਣ ਭਾਵ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਵਣ ਮਹੀਨਾ ਭਗਵਾਨ ਸ਼ੰਕਰ ਨੂੰ ਪ੍ਰਿਆ ਹੈ ਅਤੇ ਇਸ ਮਹੀਨੇ ਕੀਤੀ ਭਗਤੀ ਦਾ ਫਲ ਅਨੇਕ ਗੁਣਾ ਵੱਧ ਜਾਂਦਾ ਹੈ। ਇਸ ਲਈ ਸ਼ਿਵਲਿੰਗ ਉੱਤੇ ਜਲ, ਬੇਲਪੱਤਰ ਅਤੇ ਗੰਗਾਜਲ ਚੜ੍ਹਾ ਕੇ ਮਹਾਦੇਵ ਦੀ ਭਗਤੀ ਕਰੋ ਅਤੇ ਗਉ ਸੇਵਾ ਰਾਹੀਂ ਉਨ੍ਹਾਂ ਦੀ ਕਿਰਪਾ ਪ੍ਰਾਪਤ ਕਰੋ।
ਇਸ ਮੌਕੇ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਗਉ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੂੰ ਸਵਾਮੀ ਬਸੰਤ ਮਹਾਰਾਜ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਸੁਮਿਤ ਤਲਵਾੜਾ, ਕੇਹਰ ਸਿੰਘ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ ਦਾ ਵੀ ਸਨਮਾਨ ਕੀਤਾ ਗਿਆ।
ਯੋਗਾਚਾਰਿਆ ਆਰ. ਐੱਸ. ਰਾਣਾ ਨੇ ਕਿਹਾ ਕਿ ਜੀਵਨ ਵਿੱਚ ਪ੍ਰਭੂ ਵੱਲੋਂ ਦੱਸੇ ਰਸਤੇ ‘ਤੇ ਤੁਰਨਾ ਹੀ ਸੱਚੀ ਸਾਧਨਾ ਹੈ। ਉਨ੍ਹਾਂ ਨੇ ਗਉ ਮਾਤਾ ਦੀ ਸੇਵਾ ਨੂੰ ਸਮਾਜ ਲਈ ਪੁੰਨਦਾਇਕ ਦੱਸਦੇ ਹੋਏ ਸਭ ਨੂੰ ਇਸ ਵਿੱਚ ਭਾਗੀਦਾਰੀ ਦੀ ਅਪੀਲ ਕੀਤੀ।
ਇਸ ਮੌਕੇ ਸੋਸ਼ਲ ਵਰਕਰ ਠਾਕੁਰ ਰੋਸ਼ਨ ਲਾਲ, ਕਮਲ ਕੌਸ਼ਲ, ਸ਼ੀਤਲ, ਪ੍ਰਵੀਨ ਕੁਮਾਰ, ਦਵਿੰਦਰ ਸ਼ਰਮਾ, ਮੁਕੇਸ਼ ਵਰਮਾ, ਰਾਕੇਸ਼ ਸ਼ਰਮਾ ਪਿੰਕੀ, ਕੁਲਭੂਸ਼ਣ ਪੁਰੀ ਹਾਜ਼ਰ ਸਨ।
