ਬਰਨਾਲਾ ਦੇ ਹਿਮਾਂਕ ਨੇ ਬਣਾਇਆ ਵਿਸ਼ਵ ਰਿਕਾਰਡ

40

ਬਰਨਾਲਾ, 2 ਫਰਵਰੀ 2026 AJ DI Awaaj
Punjab Desk :  ਬਰਨਾਲਾ ਦੇ ਵਸਨੀਕ 14 ਸਾਲਾ ਹੋਣਹਾਰ ਵਿਦਿਆਰਥੀ ਹਿਮਾਂਕ ਗਰਗ ਨੇ ਅੰਤਰਰਾਸ਼ਟਰੀ ਰਿਕਾਰਡ ਪੁਸਤਕ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਬਰਨਾਲਾ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਹਿਮਾਂਕ ਗਰਗ ਨਾਲ ਮੁਲਾਕਾਤ ਕਰਕੇ ਹੌਸਲਾ ਅਫ਼ਜ਼ਾਈ ਕੀਤੀ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਓਨ੍ਹਾਂ ਕਿਹਾ ਕਿ ਬਰਨਾਲਾ ਨੇ ਹਿਮਾਂਕ ਨੇ ਵਿਸ਼ਵ ਰਿਕਾਰਡ ਬਣਾ ਨੇ ਸਿਰਫ਼ ਬਰਨਾਲਾ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਵਧਾਇਆ ਹੈ। ਹਿਮਾਂਕ ਗਰਗ ਨੇ ਸਿਰਫ਼ 43.05 ਸਕਿੰਟਾਂ ਵਿੱਚ ਚਾਰ ਅੰਕਾਂ ਨੂੰ ਦੋ ਅੰਕਾਂ ਨਾਲ ਭਾਗ ਦੇ 50 ਪ੍ਰਸ਼ਨ ਹੱਲ ਕਰਕੇ ਭਾਗ ਦੇ ਪ੍ਰਸ਼ਨ ਸਭ ਤੋਂ ਤੇਜ਼ ਹੱਲ ਕਰਨ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਓਨ੍ਹਾਂ ਹਿਮਾਂਕ ਗਰਗ ਦੇ ਪਿਤਾ ਸੰਜੀਵ ਗਰਗ, ਮਾਤਾ ਸ੍ਰੀਮਤੀ ਰਿਤੂ, ਅਧਿਆਪਕ ਅਸ਼ੀਸ਼ ਸਿੰਗਲਾ ਸਮੇਤ ਸਾਰੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਜ਼ਿਕਰਯੋਗ ਹੈ ਕਿ 14 ਸਾਲਾ ਹਿਮਾਂਕ ਗਰਗ ਵਾਈ ਐੱਸ ਸਕੂਲ ਵਿੱਚ 10ਵੀਂ ਦਾ ਵਿਦਿਆਰਥੀ ਹੈ ਅਤੇ ਨਾਲ ਐਬੇਕਸ (ਮੈਂਟਲ ਮੈਥ) ਦੀ ਕੋਚਿੰਗ ਲੈ ਰਿਹਾ ਹੈ। ਹਿਮਾਂਕ ਗਰਗ ਦਾ ਕਹਿਣਾ ਹੈ ਕਿ ਉਸ ਦੀ ਮਿਹਨਤ ਜਾਰੀ ਹੈ ਅਤੇ ਉਹ ਹੁਣ ਗਿੰਨੀਜ਼ ਵਿਸ਼ਵ ਰਿਕਾਰਡ ਲਈ ਤਿਆਰੀ ਕਰ ਰਿਹਾ ਹੈ।