ਬਰਨਾਲਾ, 3 ਜੁਲਾਈ 2026 AJ DI Awaaj
Punjab Desk : ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐੱਸ ਦੀ ਅਗਵਾਈ ਹੇਠ ਵਿਸ਼ੇਸ਼ ਗਹਿਰੀ ਸੁਧਾਈ 2026 ਸਬੰਧੀ ਸਵੀਪ ਟੀਮ ਬਰਨਾਲਾ ਵੱਲੋਂ ਪਨੇਸਰ ਐਗਰੋ ਇੰਡਸਟਰੀਜ਼ ਵਿਖੇ ਲਵਪ੍ਰੀਤ ਸਿੰਘ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਵਲੋਂ SIR 2026 ਦੇ ਪ੍ਰਮੁੱਖ ਪਹਿਲੂਆਂ ਬਾਰੇ ਜਾਣਕਾਰੀ ਭਰਪੂਰ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਉਨ੍ਹਾਂ ਵਲੋਂ ਪਨੇਸਰ ਗਰੁੱਪ ਦੇ ਸਟਾਫ ਅਤੇ ਵਰਕਰਜ਼ ਨੂੰ SIR 2026 ਦੀਆਂ ਪ੍ਰਮੁੱਖ ਪ੍ਰਕਿਰਿਆਵਾਂ ਜਿਵੇਂ ਕਿ ਗਣਨਾ ਫਾਰਮ ਭਰਨ ਸਬੰਧੀ ਸੰਪੂਰਨ ਜਾਣਕਾਰੀ, ਦਸਤਾਵੇਜ਼ਾਂ ਦੀ ਸੁਚੀ ਆਦਿ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਲੋਂ ਇਸ ਮੁਹਿੰਮ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਇਸ ਮੁਹਿੰਮ ਦਾ ਉਦੇਸ਼ ਨਵੇਂ ਅਤੇ ਯੋਗ ਵੋਟਰਾਂ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ, ਜ਼ਰੂਰੀ ਸੋਧ ਕਰਨੀ ਅਤੇ ਵੋਟਰ ਸੂਚੀ ਦੀ ਹਰ ਪੱਖੋਂ ਸੋਧ ਕਰਨਾ ਹੈ। ਉਨ੍ਹਾਂ ਕਿਹਾ ਕਿ 25 ਜੂਨ 2026 ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ 24 ਜੁਲਾਈ 2026 ਤੱਕ ਬੀ ਐਲ ਓ ਘਰ ਘਰ ਜਾ ਕੇ ਗਣਨਾ ਫਾਰਮ ਭਰਵਾਉਣਗੇ । ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਾਰੇ ਵੋਟਰ ਇਹ ਗਣਨਾ ਫਾਰਮ ਜ਼ਰੂਰ ਭਰਣ ਅਤੇ ਬੀ ਐਲ ਓ ਨਾਲ ਪੁਰਾ ਸਹਿਯੋਗ ਕਰਨ। ਉਨ੍ਹਾਂ ਦੱਸਿਆ ਕਿ ਐਸ ਆਈ ਆਰ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਨਾਗਰਿਕ ਚੋਣ ਕਮਿਸ਼ਨ ਦੇ ਟੌਲ ਫ੍ਰੀ ਨੰਬਰ 1950 ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸਵੀਪ ਟੀਮਾਂ ਦੇ ਸੰਬੰਧਤ ਅਧਿਕਾਰੀ ਅਤੇ ਮੈਂਬਰ ਮੌਜੂਦ ਸਨ।














