SSP ਦਫ਼ਤਰ ਬਾਹਰ ਧਰਨੇ ਤੋਂ ਬਾਅਦ ਬਲਕੌਰ ਸਿੰਘ ਦਾ ਬਿਆਨ, ਨੇੜਲੇ ਲੋਕਾਂ ਦੀ ਚੁੱਪੀ ‘ਤੇ ਉਠਾਏ ਸਵਾਲ

7

Mansa 14 Feb 2026 AJ DI Awaaj

Punjab Desk :  SSP ਦਫ਼ਤਰ ਅੱਗੇ ਦਿੱਤੇ ਧਰਨੇ ਮਗਰੋਂ Balkaur Singh ਦਾ ਭਾਵੁਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ SSP ਦਫ਼ਤਰ ਬਾਹਰ ਜੋ ਕੁਝ ਹੋਇਆ ਉਹ ਪਹਿਲਾਂ ਤੋਂ ਯੋਜਿਤ ਨਹੀਂ ਸੀ ਅਤੇ ਨਾ ਹੀ ਕਿਸੇ ਨੂੰ ਸੱਦਾ ਦਿੱਤਾ ਗਿਆ ਸੀ। ਇਹ ਫੈਸਲਾ ਉਸ ਸਮੇਂ ਇਨਸਾਫ਼ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਤੁਰੰਤ ਲਿਆ ਗਿਆ।

ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਦੇਸ਼-ਵਿਦੇਸ਼ ਤੋਂ ਮਿਲਿਆ ਪਿਆਰ ਅਤੇ ਸਮਰਥਨ ਪਰਿਵਾਰ ਲਈ ਵੱਡੀ ਤਾਕਤ ਬਣਿਆ ਹੈ। ਉਨ੍ਹਾਂ ਸਾਰੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸਿੱਧੂ ਦੇ ਨਾਮ ਨਾਲ ਨਹੀਂ, ਸਿੱਧੂ ਦੇ ਸੱਚ ਨਾਲ ਖੜ੍ਹੇ ਹਨ।

ਹਾਲਾਂਕਿ ਬਲਕੌਰ ਸਿੰਘ ਨੇ ਇਹ ਵੀ ਸਵਾਲ ਉਠਾਇਆ ਕਿ ਜੋ ਕੁਝ ਲੋਕ Sidhu Moosewala ਦੇ ਜਿਉਂਦੇ ਸਮੇਂ ਉਸਦੇ ਬਹੁਤ ਨੇੜੇ ਰਹਿੰਦੇ ਸਨ, ਅੱਜ ਉਹ ਇਨਸਾਫ਼ ਦੀ ਇਸ ਲੜਾਈ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਮੁਸ਼ਕਲ ਵਕਤ ਇਨਸਾਨਾਂ ਦੀ ਅਸਲੀਅਤ ਸਾਹਮਣੇ ਲਿਆਉਂਦਾ ਹੈ।

ਅਖੀਰ ਵਿੱਚ ਉਨ੍ਹਾਂ ਕਿਹਾ ਕਿ ਪਰਿਵਾਰ ਇਨਸਾਫ਼ ਲਈ ਆਪਣੀ ਲੜਾਈ ਜਾਰੀ ਰੱਖੇਗਾ ਅਤੇ ਸਿੱਧੂ ਦੀ ਵਿਰਾਸਤ ਨੂੰ ਕਦੇ ਮਿਟਣ ਨਹੀਂ ਦਿੱਤਾ ਜਾਵੇਗਾ।