ਮਲੋਟੇਸ੍ਰੀ ਮੁਕਤਸਰ ਸਾਹਿਬ, 21 ਅਗਸਤ 2026 AJ DI Awaaj
Punjab Desk : ਮੱਛੀ ਪਾਲਣ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡੈਮੋਨਸਟਰੇਸ਼ਨ ਫਾਰਮ—ਕਮ—ਟ੍ਰ/ਨਿੰਗ ਸੈਟਰ, ਪਿੰਡ ਈਨਾਖੇੜਾ ਵਿਖੇ ਇੱਕ ਰੋਜ਼ਾ ਪ੍ਰਧਾਨ ਮੰਤਰੀ ਮਤਸੱਯ ਕਿਸਾਨ ਸਮਰਿਧੀ ਸਹਿ—ਯੋਜਨਾ ਤਹਿਤ ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ, ਫਿਰੋਜਪੁਰ, ਮਾਨਸਾ, ਬਠਿੰਡਾ ਅਤੇ ਫਰੀਦਕੋਟ ਜਿ਼ਲਿ੍ਹਆ ਲਈ ਜਲ—ਖੇਤੀ ਬੀਮਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਮੱਛੀ/ਝੀਂਗਾ ਪਾਲਕ ਅਤੇ ਨਵੇਂ ਚਾਹਵਾਨ ਕਿਸਾਨਾਂ ਵੱਲੋਂ ਭਾਗ ਲਿਆ ਗਿਆ।
ਇਸ ਕੈਂਪ ਵਿੱਚ ਕਾਸ਼ਤਕਾਰਾਂ ਨੂੰ ਝੀਂਗਾ ਪਾਲਣ ਲਈ ਜਲ—ਖੇਤੀ ਬੀਮਾ ਸਬੰਧੀ ਜਾਣਕਾਰੀ ਦੇਣ ਸਬੰਧੀ ਸ੍ਰੀ ਮੁਹੰਮਦ ਇਫਤਿਆਰ ਹੁਸੈਨ, ਇਨਸੋਰੈਂਸ਼ ਸਪੈਸ਼ਲਸਿਟ, ਨੈਸ਼ਨਲ ਫਿਸਰੀਜ਼ ਡਿਵੈਲਪਮੈਂਟ ਬੋਰਡ ਅਤੇ ਵਿਭਾਗੀ ਤਕਨੀਕੀ ਅਫਸਰਾਂ ਵੱਲੋਂ ਵੱਖ—ਵੱਖ ਵਿਸ਼ਿਆਂ ਉੱਪਰ ਜਾਣਕਾਰੀ ਉਪਲਬਧ ਕਰਵਾਈ ਗਈ ਅਤੇ ਕੈਂਪ ਦੌਰਾਨ ਹਰਦੇਵ ਸਿੰਘ, ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ ਨੇ ਬਤੌਰ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਦਾ ਜਲਦ ਹੀ ਹੱਲ ਕਰਨ ਦਾ ਵਿਸਵਾਸ਼ ਦਿਵਾਇਆ।
ਪ੍ਰੋਗਰਾਮ ਦੇ ਅਖੀਰ ਵਿੱਚ ਜਗਮਿੰਦਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਸ੍ਰੀ ਮੁਕਤਸਰ ਸਾਹਿਬ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਤੇ ਸ਼ਿਰਕਤ ਕਰਨ ਆਏ ਮੁੱਖ ਮਹਿਮਾਨ, ਤਕਨੀਕੀ ਮਾਹਿਰਾਂ, ਵਿਭਾਗੀ ਅਫਸਰਾਂ, ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਮੱਛੀ/ਝੀਂਗਾ ਪਾਲਣ ਦੇ ਕਿੱਤੇ ਨਾਲ ਜੁੜਨ ਦੀ ਅਪੀਲ ਕੀਤੀ।



















