ਫਾਜਿਲਕਾ 28 ਮਾਰਚ 2025 Aj Di Awaaj
ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਨੇ ਡਾ ਰੂਪਾਲੀ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਅਤੇ ਡਾ ਪੰਕਜ਼ ਚੌਹਾਨ ਦੀ ਮੌਜੂਦਗੀ ਵਿੱਚ ਪਿਛਲੇ ਦਿਨੀਂ ਅਖਬਾਰ ਵਿੱਚ ਲੱਗੀ ਸਫ਼ਾਈ ਸਬੰਧੀ ਖਬਰ ਦੇ ਸਬੰਧ ਵਿੱਚ ਸਿਵਲ ਹਸਪਤਾਲ ਫਾਜਿਲਕਾ ਦਾ ਅਚਨਚੇਤ ਦੌਰਾ ਕੀਤਾ। ਇਸ ਸਮੇਂ ਵਾਰਡਾਂ ਵਿੱਚ ਮਰੀਜਾਂ ਨੂੰ ਮਿਲੇ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ। ਸਿਵਲ ਹਸਪਤਾਲ ਮਿਲ ਰਹੀਆਂ ਸੇਵਾਵਾਂ ਬਾਰੇ ਅਤੇ ਦਵਾਈਆਂ ਬਾਰੇ ਮਰੀਜਾਂ ਤੋਂ ਪੁੱਛਿਆ ਗਿਆ। ਮਰੀਜਾਂ ਨੇ ਮਿਲ ਰਹੀਆਂ ਸੇਵਾਵਾਂ ਸਬੰਧੀ ਸੁਤੰਸ਼ਟੀ ਪ੍ਰਗਟਾਈ। ਡਾ ਰੋਹਿਤ ਗੋਇਲ ਨੇ ਸਿਵਲ ਹਸਪਤਾਲ ਵਿੱਚ ਪ੍ਰਾਈਵੇਟ ਕਮਰਿਆਂ ਦਾ ਵੀ ਨਿਰੀਖਣ ਕੀਤਾ। ਇਨ੍ਹਾਂ ਸਾਰੇ ਪ੍ਰਾਈਵੇਟ ਕਮਰਿਆਂ ਦੀ ਸਫ਼ਾਈ ਹੋ ਚੁੱਕੀ ਸੀ। ਅੱਗੇ ਤੋਂ ਵੀ ਹਰ ਰੋਜ਼ ਸਾਰੇ ਹਸਪਤਾਲ ਦੀ ਸਫ਼ਾਈ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ। ਇਸ ਸਮੇਂ ਵਿਨੋਦ ਖੁਰਾਣਾ, ਸੁਖਦੇਵ ਸਿੰਘ, ਪਾਰਸ ਕਟਾਰੀਆ ਹਾਜ਼ਰ ਸਨ।
