ਸਰਕਾਰੀ ਆਈ.ਟੀ.ਆਈ. ਖਿਉਵਾਲੀ ਵਿੱਚ ਇੰਸਟਰਕਟਰਾਂ ਦੀਆਂ ਆਸਾਮੀਆਂ ਲਈ ਅਰਜ਼ੀਆਂ ਦੀ ਮੰਗ

37

ਸ੍ਰੀ ਮੁਕਤਸਰ ਸਾਹਿਬ, 20 ਅਗਸਤ 2025 Aj DI Awaaj

Punjab Desk : ਚੇਅਰਮੈਨ, ਆਈ.ਐਮ.ਸੀ. ਕਮੇਟੀ, ਸਰਕਾਰੀ ਆਈ.ਟੀ.ਆਈ. (ਇ.) ਖਿਉਵਾਲੀ ਵੱਲੋਂ ਅਕਾਦਮਿਕ ਸੈਸ਼ਨ 2025-26 ਹਿੱਤ ਬੱਝਵੀ ਤਨਖਾਹ 15000/- ਪ੍ਰਤੀ ਮਹੀਨਾ ‘ਤੇ ਗੈਸਟ ਫੈਕਲਟੀ (ਠੇਕਾ ਅਧਾਰ ‘ਤੇ ਬਿਲਕੁਲ ਆਰਜ਼ੀ/ ਗੈਸਟ ਫੈਕਲਟੀ) ਤੌਰ ‘ਤੇ (ਟਰੇਡ ਇਲੈਕਟ੍ਰੋਨਿਕਸ, ਕੰਜਿਊਮਰ ਇਲੈਕਟੋਨਿਕਸ) ਇੰਸਟਰਕਟਰਾਂ ਦੀਆਂ ਅਸਾਮੀਆਂ ਦੀ ਭਰਤੀ ਸਬੰਧੀ ਅਰਜ਼ੀਆਂ ਦੀ ਮਿਤੀ 25-08-2025 ਤੱਕ ਮੰਗ ਕੀਤੀ ਗਈ ਹੈ।

ਮੈਂਬਰ ਸੈਕਟਰੀ (ਆਈ.ਐਮ.ਸੀ.)/ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. (ਇ.) ਖਿਉਵਾਲੀ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਦਾ ਪੱਕੀ ਨੌਕਰੀ ਨਾਲ ਕੋਈ ਸਬੰਧ ਨਹੀਂ ਹੈ । ਉਨ੍ਹਾਂ ਦੱਸਿਆ ਕਿ ਯੋਗਤਾਵਾਂ ਅਤੇ ਤਜਰਬੇ ਲਈ ਵੈਂਬ ਸਾਈਟ http://dgt.gov.in./cts  details ‘ਤੇ ਚੈੱਕ ਕੀਤਾ ਜਾਵੇ ।

ਉਨ੍ਹਾਂ ਦੱਸਿਆ ਕਿ ਉਮੀਦਵਾਰ ਆਪਣੇ ਬਿਨੈ ਪੱਤਰ ਸਮੇਤ ਯੋਗਤਾ ਅਤੇ ਤਜਰਬੇ ਜੋ ਸ਼ਰਤਾਂ ਪੂਰੀਆਂ ਕਰਦੇ ਹੋਣ ਮਿਤੀ 25-08-2025 ਸਮਾਂ 5:00 ਸ਼ਾਮ ਤੱਕ ਈ-ਮੇਲ itikheowaliw@punjab.gov.in  / itikheowali@yahoo.com  ਅਤੇ ਦਫਤਰ ਸਰਕਾਰੀ ਆਈ.ਟੀ.ਆਈ. (ਇ.) ਖਿਉਵਾਲੀ ਵਿਖੇ ਆਪਣੀ ਯੋਗਤਾ ਦੇ ਸਰਟੀਫਿਕੇਟ ਦੀਆਂ ਤਸਦੀਕ ਸ਼ੁਦਾ ਕਾਪੀਆਂ ਜਮ੍ਹਾਂ ਕਰਵਾ ਸਕਦੇ ਹਨ ।

ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰਾਪਤ ਹੋਈਆਂ ਪ੍ਰਤੀ ਬੇਨਤੀਆਂ ਦੀ ਇੰਟਰਵਿਊ ਮਿਤੀ 02-09-2025 ਨੂੰ ਹੋਵੇਗੀ ਅਤੇ ਇੰਟਰਵਿਊ ਸਮੇਂ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣੇ ਹਨ। ਉਨ੍ਹਾਂ ਦੱਸਿਆ ਕਿ ਅਸਾਮੀਆਂ ਦੀ ਗਿਣਤੀ ਵਿਚ ਵਾਧਾ/ਘਾਟਾ ਕੀਤਾ ਜਾ ਸਕਦਾ ਹੈ ।