11 ਮਹੀਨਿਆਂ ਲਈ ਫਲੈਕ ਡੇ ਕਲਰਕ ਦੀ ਆਸਾਮੀ ਲਈ ਅਰਜੀਆਂ ਦੀ ਮੰਗ

34

ਫਿਰੋਜ਼ਪੁਰ 4 ਸਤੰਬਰ 2025 AJ DI Awaaj

Punjab Desk : ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਫਿਰੋਜ਼ਪੁਰ ਵੱਲੋ ਸੂਚਿਤ ਕੀਤਾ ਜਾਂਦਾ ਹੈ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਫਿਰੋਜ਼ਪੁਰ ਵਿਖੇ 11 ਮਹੀਨਿਆਂ ਲਈ ਨਿਰੋਲ ਠੇਕੇ ਦੇ ਆਧਾਰ ਤੇ 01 ਫਲੈਗ ਡੇ ਕਲਰਕ ਦੀ ਅਸਾਮੀ ਲਈ ਸਵੈ ਤਸਦੀਕਸ਼ੁਦਾ ਸਰਟੀਫਿਕੇਟਾਂ ਸਹਿਤ ਅਰਜੀਆਂ 11 ਸਤੰਬਰ 2025 ਸ਼ਾਮ 05 ਵਜੇ ਤੱਕ ਜ਼ਿਲ੍ਹਾਂ ਰੱਖਿਆ ਸੇਵਾਵਾਂ ਭਲਾਈ ਦਫਤਰ, ਫਿਰੋਜ਼ਪੁਰ ਵਿਖੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।

          ਉਨ੍ਹਾਂ ਦੱਸਿਆ ਕਿ ਬਿਨੈਕਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੁਏਸਨ ਡਿਗਰੀ ਪਾਸ ਕੀਤੀ ਹੋਵੇ ਅਤੇ ਪੰਜਾਬ ਰਾਜ ਦਾ ਵਸਨੀਕ ਹੋਵੇ। ਸਾਬਕਾ ਸੈਨਿਕ ਨੂੰ ਫੌਜ਼ ਵਲੋਂ ਜਾਰੀ ਗਰੈਜੂਏਸ਼ਨ ਸਰਟੀਫਿਕੇਟ ਮੰਨਣਯੋਗ ਹੋਵੇਗਾ। ਉਮੀਦਵਾਰ ਅਕਾਉਂਟਸ ਅਤੇ ਕੰਪਿਉਟਰ ਦੀ ਲੋੜੀਂਦੀ ਜਾਣਕਾਰੀ ਰੱਖਦਾ ਹੋਵੇ। ਉਮੀਦਵਾਰ ਪੰਜਾਬੀ ਅਤੇ ਅੰਗ੍ਰੇਜੀ ਟਾਈਪਿੰਗ ਅਤੇ ਪੱਤਰ ਵਿਹਾਰ ਕਰਨ ਸਬੰਧੀ ਲੋੜੀਂਦੀ ਜਾਣਕਾਰੀ ਰੱਖਦਾ ਹੋਵੇ ਅਤੇ ਉਸ ਕੋਲ ਦਫ਼ਤਰੀ ਕੰਮ ਕਰਨ ਦਾ ਤਜ਼ਰਬਾ ਹੋਵੇ । ਟੈਸਟ ਅਤੇ ਇੰਟਰਵਿਊ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਫਿਰੋਜ਼ਪੁਰ ਵਿਖੇ ਗਠਿਤ ਕਮੇਟੀ ਵੱਲੋਂ ਲਏ ਜਾਣਗੇ। ਜਿਸ ਸਬੰਧੀ ਦਫਤਰ ਵੱਲੋਂ ਸਬੰਧਤ ਉਮੀਦਵਾਰਾਂ ਨੂੰ ਫੋਨ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ । ਉਮੀਦਵਾਰ ਟੈਸਟ/ਇੰਟਰਵਿਊ ਵਾਲੇ ਦਿਨ ਆਪਣੇ ਅਸਲ ਦਸਤਾਵੇਜ਼ ਨਾਲ ਲੈ ਕੇ ਹਾਜ਼ਰ ਹੋਣਗੇ। ਵਧੇਰੇ ਜਾਣਕਾਰੀ ਲਈ ਫੋਨ ਨੰਬਰ-01632-246211 ਅਤੇ ਮੋਬਾਇਲ ਨੰ: 84274-19786 ਤੇ ਸੰਪਰਕ ਕੀਤਾ ਜਾ ਸਕਦਾ ਹੈ।