ਨਸ਼ਿਆਂ ਨੇ ਵੜ੍ਹਾਇਆ ਪੰਜਾਬ ਦਾ ਇੱਕ ਹੋਰ ਜਵਾਨ! ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਜ਼ਿੰਦਗੀ ਗੁਆਈ

102

28 ਫਰਵਰੀ 2025 Aj Di Awaaj

ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਜ਼ਿਆਦਾ ਨਸ਼ਾ ਕਰਨ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਾਹਿਲ ਹੰਸ ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਦੇ ਦੌਰਾਨ ਉਸ ਦੇ ਦੋਸਤ ਤਰੁਣ ਉਰਫ਼ ਮੋਟਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਤਾਛ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਮ੍ਰਿਤਕ ਦੀ ਪਤਨੀ ਜਸਸਿਮਰਨ ਕੌਰ ਦੀ ਸ਼ਿਕਾਇਤ ‘ਤੇ ਕੀਤੀ ਗਈ, ਜਿਸ ਨੇ ਆਪਣੇ ਪਤੀ ਨੂੰ ਨਸ਼ਾ ਦੇਣ ਦੇ ਆਰੋਪ ਉਸ ਦੋਸ਼ੀ ‘ਤੇ ਲਗਾਏ ਹਨ।