ਅਨਮੋਲ ਗਗਨ ਮਾਨ ਨੇ ਸਿਆਸਤ ਤੋਂ ਦਿੱਤਾ ਅਸਤੀਫਾ, MLA ਅਹੁਦੇ ਤੋਂ ਵੀ ਹਟੇ

13

ਚੰਡੀਗੜ੍ਹ 19 July 2025 Aj DI Awaaj

Punjab Desk – ਆਮ ਆਦਮੀ ਪਾਰਟੀ ਦੀ ਮਸ਼ਹੂਰ ਵਿਧਾਇਕਾ ਅਤੇ ਗਾਇਕਾ ਅਨਮੋਲ ਗਗਨ ਮਾਨ ਨੇ ਅਚਾਨਕ ਸਿਆਸਤ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ ਅਤੇ MLA ਦੇ ਅਹੁਦੇ ਤੋਂ ਹਟਣ ਦੀ ਮੰਗ ਕੀਤੀ ਹੈ।

ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਮੇਰਾ ਵਿਧਾਇਕ ਅਹੁਦੇ ਤੋਂ ਅਸਤੀਫਾ ਕਿਰਪਾ ਕਰਕੇ ਸਵੀਕਾਰ ਕੀਤਾ ਜਾਵੇ।”

ਉਨ੍ਹਾਂ ਅਗਲੇ ਭਵਿੱਖ ਬਾਰੇ ਕੋਈ ਉਲਲੇਖ ਤਾਂ ਨਹੀਂ ਕੀਤਾ, ਪਰ ਪਾਰਟੀ ਅਤੇ ਸਰਕਾਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਸ ਜਤਾਈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰਦੀ ਰਹੇ।