ਅਨਮੋਲ ਬਿਸ਼ਨੋਈ ਮਾਮਲਾ: NIA ਦੇ ਚੌਕਾਉਣ ਵਾਲੇ ਖੁਲਾਸੇ

55

Punjab 20 Nov 2025 AJ DI Awaaj

Punjab Desk : ਅਮਰੀਕਾ ਤੋਂ ਭਾਰਤ ਲਿਆਂਦੇ ਗਏ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਐਨਆਈਏ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਦੇ 553 ਕਿਲੋਮੀਟਰ ਖੇਤਰ ਵਿੱਚ 456 ਸੰਵੇਦਨਸ਼ੀਲ ਪਿੰਡ ਹਨ, ਜਿਨ੍ਹਾਂ ਰਾਹੀਂ ਹਥਿਆਰਾਂ ਦੀ ਤਸਕਰੀ ਅਤੇ ਅੱਤ*ਵਾਦੀ ਗਤੀਵਿਧੀਆਂ ਨੂੰ ਬੜ੍ਹਾਵਾ ਮਿਲ ਰਿਹਾ ਹੈ।

ਏਜੰਸੀ ਮੁਤਾਬਕ ਹਾਲੀਆਂ ਸਾਲਾਂ ਵਿੱਚ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਵਧੀ ਹੈ। ਸਰਹੱਦ ਪਾਰੋਂ ਹੈਂਡ ਗ੍ਰਨੇ*ਡ, ਟਿਫਿਨ ਬੰ*ਬ, ਆਈਈਡੀ, ਆਰ*ਡੀਐ*ਕਸ, ਆਰਪੀਜੀ ਅਤੇ ਪਿਸ*ਤੌਲ ਤਸਕਰੀ ਕੀਤੇ ਜਾ ਰਹੇ ਹਨ। ਆਈਐਸਆਈ ਦੁਆਰਾ ਲਖਬੀਰ ਲੰਡਾ, ਹਰਵਿੰਦਰ ਰਿੰਦਾ ਅਤੇ ਅਰਸ਼ ਡੱਲਾ ਵਰਗੇ ਗੈਂਗਸਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।

ਐਨਆਈਏ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਭਾਰਤ ਵਿੱਚ ਟਾਰਗੇਟ ਕਿ*ਲਿੰਗ ਕਰਵਾਉਂਦੇ ਹਨ। ਸਿੱਧੂ ਮੂਸੇਵਾਲਾ, ਰਾਜੂ ਥੇਠ ਅਤੇ ਪ੍ਰਦੀਪ ਕੁਮਾਰ ਦੇ ਕ*ਤਲ ਇਸੇ ਪੈਟਰਨ ਦਾ ਹਿੱਸਾ ਹਨ।

ਪੰਜਾਬ ਅਤੇ ਉੱਤਰੀ ਭਾਰਤ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਵਰਗੇ ਗੈਂ*ਗਸਟਰਾਂ ਦਾ ਨੈੱਟਵਰਕ ਤੇਜ਼ੀ ਨਾਲ ਫੈਲਿਆ ਹੈ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੱਤ*ਵਾਦੀ ਸਿੰਡੀਕੇਟ ਨਾਲ ਜੁੜ ਕੇ ਰਾਸ਼ਟਰੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਗਿਆ ਹੈ।