ਰੂਪਨਗਰ ਵਲੋਂ ਨੰਗਲ ਦੇ ਪਿੰਡ ਸਵਾਮੀਪੁਰ ਵਿਖੇ ਇੱਕ ਜਾਗਰੂਕਤਾ ਸੈਮੀਨਾਰ

30
ਨੰਗਲ, 27 ਅਗਸਤ 2025 AJ DI Awaaj
Punjab Desk : ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਐਸ.ਏ.ਐਸ ਨਗਰ ਦੀਆਂ ਹਦਾਇਤਾਂ ਅਤੇ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀ ਸ਼ਾਮ ਲਾਲ ਦੀ ਰਹਿਨੁਮਾਈ ਹੇਠ ਨੰਗਲ ਦੇ ਪਿੰਡ ਸਵਾਮੀਪੁਰ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਨਸ਼ਿਆਂ ਖ਼ਿਲਾਫ਼, ਡੀ.ਵੀ ਐਕਟ ਅਤੇ ਸੈਕਸੁਅਲ ਹਰਾਸਮੈਂਟ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਇਸ ਸੈਮੀਨਾਰ ਦੌਰਾਨ ਨੁੱਕੜ ਨਾਕਟ ਰਾਹੀਂ ਡੀ.ਵੀ ਐਕਟ ਅਧੀਨ ਘਰੇਲੂ ਹਿੰਸਾ ਸੁਰੱਖਿਆ ਆਦੇਸ਼, ਰਿਹਾਇਸ਼ ਦਾ ਹੱਕ, ਆਰਥਿਕ ਸਹਾਇਤਾ, ਬੱਚਿਆਂ ਦੀ ਹਿਰਾਸਤ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੀ.ਜੀ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੀਵੀ ਐਕਟ ਵਿੱਚ ਸੁਰੱਖਿਆ ਆਦੇਸ਼ ਜਿਸ ਨਾਲ ਪੀੜਤ ਔਰਤ ਦੀ ਸੁਰੱਖਿਆ ਯਕੀਨੀ ਬਣਦੀ ਹੈ, ਰਿਹਾਇਸ਼ ਦਾ ਅਧਿਕਾਰ ਜਿਸ ਨਾਲ ਔਰਤ ਨੂੰ ਘਰ ਵਿੱਚ ਰਹਿਣ ਦਾ ਹੱਕ ਮਿਲਦਾ ਹੈ, ਅਤੇ ਮੁਆਵਜ਼ਾ ਜੋ ਮਾਨਸਿਕ ਜਾਂ ਸਰੀਰਕ ਨੁਕਸਾਨ ਦੀ ਭਰਪਾਈ ਲਈ ਮਿਲ ਸਕਦਾ ਹੈ।

ਇਸ ਮੌਕੇ ਚੀਫ ਲੀਗਲ ਏਡ ਡਿਫੈਂਸ ਕੌਂਸਲ ਰਾਜਵੀਰ ਸਿੰਘ ਰਾਏ, ਐਡਵੋਕੇਟ ਕੇ.ਕੇ ਵਰਮਾ, ਸਰਪੰਚ ਸਤੀਸ਼ ਕੁਮਾਰ ਅਤੇ ਪੰਤਵੰਤੇ ਸੱਜਣਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।