ਅਮੋਲ ਮਜ਼ੂਮਦਾਰ: ਜਿੱਤ ਨੇ ਮਜ਼ੂਮਦਾਰ ਦੇ ਜ਼ਖ਼ਮਾਂ ‘ਤੇ ਰੱਖਿਆ ਮਰਹਮ, ਭਾਰਤ ਲਈ ‘ਵਿਸ਼ਵ ਕੱਪ ਜਿਤਾਉਣ’ ਵਾਲੇ ਤੀਜੇ ਕੋਚ ਬਣੇ

7

4November 2025 Aj Di Awaaj

Sports Desk ਅਮੋਲ ਮਜ਼ੂਮਦਾਰ ਨੇ ਆਪਣੇ ਕਰੀਅਰ ਦੌਰਾਨ ਸਾਲਾਂ ਤੱਕ “ਜੇ ਐਸਾ ਹੁੰਦਾ?” ਵਾਲੇ ਸਵਾਲ ਦਾ ਬੋਝ ਝੇਲਿਆ, ਪਰ ਹੁਣ ਉਹ ਅਧਿਆਇ ਆਖ਼ਿਰਕਾਰ ਮੁਕੰਮਲ ਹੋ ਗਿਆ ਹੈ।

1990 ਦੇ ਦਹਾਕੇ ਦੇ ਘਰੇਲੂ ਕ੍ਰਿਕਟ ਦੇ ਮਹਾਨ ਖਿਡਾਰੀ ਅਮੋਲ ਮਜ਼ੂਮਦਾਰ ਮੁੰਬਈ ਦੇ ਉਹਨਾਂ ਕੁਝ ਖਿਡਾਰੀਆਂ ਵਿੱਚੋਂ ਸਨ ਜਿਨ੍ਹਾਂ ਨੂੰ ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਵਰਗੇ ਦਿੱਗਜਾਂ ਦੀ ਮੌਜੂਦਗੀ ਕਾਰਨ ਕਦੇ ਟੈਸਟ ਕ੍ਰਿਕਟ ਵਿੱਚ ਮੌਕਾ ਨਹੀਂ ਮਿਲਿਆ।

ਇੱਕ ਸਮੇਂ ਉਹ ਸਕੂਲ ਕ੍ਰਿਕਟ ਦੌਰਾਨ ਆਪਣੇ ਪੈਡ ਪਾ ਕੇ ਡਗਆਊਟ ਵਿੱਚ ਬੈਠਿਆ ਰਹਿੰਦਾ ਸੀ ਤੇ ਸਚਿਨ ਤੇਂਦੁਲਕਰ ਅਤੇ ਵਿਨੋਦ ਕਾਂਬਲੀ ਨੂੰ ਸ਼ਾਰਦਾਸ਼ਰਮ ਵਿਦਿਆਲਯ ਲਈ ਇਤਿਹਾਸਕ 664 ਦੌੜਾਂ ਦੀ ਭਾਗੀਦਾਰੀ ਕਰਦੇ ਵੇਖਦਾ ਰਹਿੰਦਾ ਸੀ। ਪਰ ਹੁਣ, ਜਦੋਂ ਹਰਮਨਪ੍ਰੀਤ ਕੌਰ ਨੇ ਨਦੀਨ ਡੀ ਕਲਾਰਕ ਦਾ ਕੈਚ ਲਿਆ, ਤਾਂ ਲੱਗਾ ਜਿਵੇਂ ਉਸਦੇ ਮਨ ਦੇ ਸਾਰੇ ਪੁਰਾਣੇ ਜ਼ਖ਼ਮ ਭਰ ਗਏ ਹੋਣ।