ਫਾਜ਼ਿਲਕਾ, 13 ਅਗਸਤ 2025 Aj DI Awaaj
Punjab Desk : ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਸਾਰੇ ਪਿੰਡਾਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਫਾਜ਼ਿਲਕਾ ਬਲਾਕ ਵਿਚ ਸ਼ਾਮਿਲ ਕਰ ਦਿੱਤਾ ਹੈ। ਇਸ ਨਾਲ ਪੇਂਡੂ ਖੇਤਰਾਂ ਦੇ ਵਿਕਾਸ ਨੂੰ ਨਵੀਂ ਉਡਾਨ ਮਿਲੇਗੀ। ਇਹ ਗੱਲ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਦਿਆਂ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਧੰਨਵਾਦ ਕੀਤਾ ਹੈ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪਹਿਲਾਂ ਵਿਧਾਨ ਸਭਾ ਹਲਕਾ ਫਾਜ਼ਿਲਕਾ ਦੇ ਪਿੰਡ ਵੱਖ ਵੱਖ ਬਲਾਕਾਂ ਵਿਚ ਵੰਡੇ ਹੋਏ ਸਨ ਜਿਸ ਕਾਰਨ ਸਰਕਾਰੀ ਪ੍ਰੋਜੈਕਟਾਂ ਦੀ ਨਜਰਸ਼ਾਨੀ ਅਤੇ ਉਨ੍ਹਾਂ ਦੇ ਵਿਭਾਗ ਦੇ ਪੱਧਰ ਤੇ ਨਿਗਰਾਨੀ ਕਰਨ ਵਿਚ ਦਿੱਕਤ ਆ ਰਹੀ ਸੀ। ਇਸ ਤੋਂ ਬਿਨ੍ਹਾਂ ਪੰਚਾਇਤਾਂ ਨੂੰ ਆਪਣੇ ਕੰਮ ਕਾਜ ਲਈ ਵੱਖ ਵੱਖ ਥਾਂਵਾਂ ਤੇ ਜਾਣਾ ਪੈਂਦਾ ਸੀ। ਇਸ ਤਰਾਂ ਹੁਣ ਸਾਰੇ ਪਿੰਡ ਫਾਜ਼ਿਲਕਾ ਬਲਾਕ ਵਿਚ ਸ਼ਾਮਿਲ ਹੋਣ ਨਾਲ ਪੇਂਡੂ ਵਿਕਾਸ ਹੋਰ ਵੀ ਤੇਜ ਗਤੀ ਨਾਲ ਹੋ ਸਕੇਗਾ।
ਵਿਧਾਇਕ ਨੇ ਦੱਸਿਆ ਕਿ ਫਾਜ਼ਿਲਕਾ ਹਲਕੇ ਦੇ ਬਲਾਕ ਜਲਾਲਾਬਾਦ ਵਿਚ ਆਉਂਦੇ 13 ਪਿੰਡਾਂ ਅਤੇ ਬਲਾਕ ਖੂਈਆਂ ਸਰਵਰ ਵਿਚ ਆਉਂਦੇ 19 ਪਿੰਡਾਂ ਨੂੰ ਬਲਾਕ ਫਾਜ਼ਿਲਕਾ ਵਿਚ ਸ਼ਾਮਿਲ ਕੀਤਾ ਗਿਆ ਹੈ। ਹੁਣ ਬਲਾਕ ਫਾਜ਼ਿਲਕਾ ਦੇ ਪਿੰਡਾਂ ਦੀ ਗਿਣਤੀ 95 ਤੋਂ ਵੱਧ ਕੇ ਹੋਈ 127 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਅਜਿਹਾ ਲੋਕਾਂ ਦੀ ਮੰਗ ਦੇ ਮੱਦੇਨਜਰ ਕੀਤਾ ਹੈ। ਇਸ ਨਾਲ ਪੰਚਾਇਤਾਂ ਅਤੇ ਆਮ ਲੋਕਾਂ ਦੀ ਪ੍ਰੇ਼ਸਾਨੀ ਦੂਰ ਹੋਵੇਗੀ।
ਬਾਕਸ ਲਈ ਪ੍ਰਸਤਾਵਿਤ
ਬਲਾਕ ਜਲਾਲਾਬਾਦ ਵਿੱਚੋਂ ਬਲਾਕ ਫਾਜ਼ਿਲਕਾ ਵਿਚ ਸ਼ਾਮਲ ਕੀਤੇ ਗਏ ਪਿੰਡਾਂ ਦੇ ਨਾਮ
1. ਜਮਾਲ ਕੇ
2. ਲੱਖੇ ਕੇ ਉਤਾੜ
3. ਅੱਚਾੜਿਕੀ
4. ਪਿੰਡ ਲਾਧੂਕਾ
5. ਬਹਿਕ ਹਸਤਾ ਉਤਾੜ
6. ਢਾਣੀ ਨੂਰਸਮੰਦ
7. ਝੁੱਗੇ ਲਾਲ ਸਿੰਘ
8. ਮੰਡੀ ਲਾਧੂਕਾ
9. ਬਸਤੀ ਚੰਡੀਗੜ੍ਹ
10. ਫਤਹਿਗੜ੍ਹ
11. ਤਰੋਬੜੀ
12. ਕੀੜਿਆਂ ਵਾਲਾ
13. ਹੋਜ ਗੰਧੜ
ਬਾਕਸ ਲਈ ਪ੍ਰਸਤਾਵਿਤ
ਬਲਾਕ ਖੂਈਆਂ ਸਰਵਰ ਵਿੱਚੋਂ ਬਲਾਕ ਫਾਜ਼ਿਲਕਾ ਵਿਚ ਸ਼ਾਮਲ ਕੀਤੇ ਗਏ ਪਿੰਡਾਂ ਦੇ ਨਾਮ
1. ਕੋਇਲਖੇੜਾ
2. ਢਾਣੀ ਹਰਚਰਨ ਸਿੰਘ ਰੰਧਾਵਾ
3. ਬਕੈਣਵਾਲਾ
4. ਢਾਣੀ ਰਾਮਸੂਖਪੁਰਾ
5. ਰੂਪਨਗਰ
6. ਬਾਰੇਕਾ
7. ਮੁਰਾਦਵਾਲਾ ਭੋਮਗੜ੍ਹ
8. ਸਿਵਾਣਾ
9. ਨਵਾਂ ਸਿਵਾਣਾ
10. ਬਾਂਡੀ ਵਾਲਾ
11. ਸਾਬੂਆਣਾ
12. ਸ਼ਤੀਰਵਾਲਾ
13. ਟਿੱਲਾਂ ਵਾਲੀ
14. ਕਬੂਲਸ਼ਾਹ ਖੁੱਬਣ
15. ਲੱਖੇ ਵਾਲੀ ਢਾਬ
16. ਖਿਓ ਵਾਲੀ ਢਾਬ
17. ਜੰਡਵਾਲਾ ਮੀਰਾ ਸਾਂਗਲਾ
18. ਖੂਈ ਖੇੜਾ
19. ਬੋਦੀਵਾਲਾ ਪਿੱਥਾ
