02 ਜਨਵਰੀ, 2026 ਅਜ ਦੀ ਆਵਾਜ਼
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਲਈ ਸਾਲ 2025 ਮਿਲਿਆ-ਜੁਲਿਆ ਸਾਬਤ ਹੋਇਆ, ਪਰ ਹੁਣ 2026 ਵਿੱਚ ਉਹ ਇੱਕ ਵੱਡੇ ਬਲਾਕਬਸਟਰ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹਨ। ਅਕਸ਼ੈ ਇੱਕ ਅਜਿਹੀ ਫ਼ਿਲਮ ਲੈ ਕੇ ਆ ਰਹੇ ਹਨ, ਜਿਸ ਨੂੰ ਲੈ ਕੇ ਹੁਣ ਤੋਂ ਹੀ ਹਿੱਟ ਹੋਣ ਦੇ ਮਜ਼ਬੂਤ ਅਸਾਰ ਨਜ਼ਰ ਆ ਰਹੇ ਹਨ।
ਖ਼ਾਸ ਗੱਲ ਇਹ ਹੈ ਕਿ ਇਹ ਫ਼ਿਲਮ ਉਸੀ ਜਾਨਰ ਦੀ ਹੈ, ਜਿਸ ਲਈ ਅਕਸ਼ੈ ਕੁਮਾਰ ਦਰਸ਼ਕਾਂ ਵਿੱਚ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਹਨ—ਕਾਮੇਡੀ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ‘ਭੂਲ ਭੁਲੱਈਆ’ ਵਰਗਾ ਹੀ ਜਾਦੂ ਫਿਰ ਤੋਂ ਪਰਦੇ ‘ਤੇ ਦੋਹਰਾਉਣ ਵਾਲੀ ਹੈ।
15 ਜਨਵਰੀ ਤੋਂ ਸ਼ੁਰੂ ਹੋਵੇਗੀ ਸ਼ੂਟਿੰਗ
ਰਿਪੋਰਟਾਂ ਮੁਤਾਬਕ ਅਕਸ਼ੈ ਕੁਮਾਰ ਆਪਣੀ ਇਸ ਨਵੀਂ ਫ਼ਿਲਮ ਦੀ ਸ਼ੂਟਿੰਗ 15 ਜਨਵਰੀ 2026 ਤੋਂ ਸ਼ੁਰੂ ਕਰਨ ਜਾ ਰਹੇ ਹਨ। ਇਸ ਫ਼ਿਲਮ ਵਿੱਚ ਉਹ ਕਈ ਸਾਲਾਂ ਬਾਅਦ ਆਪਣੀ ਪੁਰਾਣੀ ਕੋ-ਸਟਾਰ ਵਿਦਿਆ ਬਾਲਨ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਅਕਸ਼ੈ ਅਤੇ ਵਿਦਿਆ ਦੀ ਜੋੜੀ ਨੂੰ ਇੱਕ ਵਾਰ ਫਿਰ ਇਕੱਠੇ ਦੇਖਣ ਲਈ ਫੈਨਜ਼ ਕਾਫੀ ਉਤਸੁਕ ਹਨ।
ਅਨੀਸ ਬਜ਼ਮੀ ਦੇ ਨਿਰਦੇਸ਼ਨ ‘ਚ ਬਣੇਗੀ ਫ਼ਿਲਮ
ਇਸ ਫ਼ਿਲਮ ਦੀ ਨਿਰਦੇਸ਼ਕੀ ਦੀ ਜ਼ਿੰਮੇਵਾਰੀ ਮਸ਼ਹੂਰ ਡਾਇਰੈਕਟਰ ਅਨੀਸ ਬਜ਼ਮੀ ਨੇ ਸੰਭਾਲੀ ਹੈ। ‘ਬਾਲੀਵੁੱਡ ਹੰਗਾਮਾ’ ਦੀ ਰਿਪੋਰਟ ਅਨੁਸਾਰ ਅਨੀਸ ਬਜ਼ਮੀ ਅਕਸ਼ੈ ਕੁਮਾਰ ਅਤੇ ਵਿਦਿਆ ਬਾਲਨ ਦੀ ਕਾਮਿਕ ਟਾਈਮਿੰਗ ਨੂੰ ਪਰਦੇ ‘ਤੇ ਬਿਹਤਰੀਨ ਢੰਗ ਨਾਲ ਪੇਸ਼ ਕਰਨ ਲਈ ਪੂਰੀ ਤਿਆਰੀ ਵਿੱਚ ਹਨ।
ਅਕਸ਼ੈ ਕੁਮਾਰ ਦੀ ਕਾਮੇਡੀ ਟਾਈਮਿੰਗ ਬਾਲੀਵੁੱਡ ਵਿੱਚ ਬੇਮਿਸਾਲ ਮੰਨੀ ਜਾਂਦੀ ਹੈ, ਜਦਕਿ ਵਿਦਿਆ ਬਾਲਨ ਵੀ ਕਈ ਫ਼ਿਲਮਾਂ ਵਿੱਚ ਆਪਣੇ ਮਜ਼ਾਕੀਆ ਅਤੇ ਦਮਦਾਰ ਅੰਦਾਜ਼ ਨਾਲ ਦਰਸ਼ਕਾਂ ਨੂੰ ਖੁਸ਼ ਕਰ ਚੁੱਕੀ ਹੈ।
‘ਭੂਲ ਭੁਲੱਈਆ’ ਤੋਂ ‘ਵੈਲਕਮ’ ਤੱਕ ਹਿੱਟ ਮਸ਼ੀਨ
ਅਨੀਸ ਬਜ਼ਮੀ ਉਹ ਡਾਇਰੈਕਟਰ ਹਨ, ਜਿਨ੍ਹਾਂ ਨੇ ਕਾਮੇਡੀ ਫ਼ਿਲਮਾਂ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ। ‘ਭੂਲ ਭੁਲੱਈਆ’, ‘ਨੋ ਐਂਟਰੀ’, ‘ਰੇਡੀ’ ਅਤੇ ‘ਵੈਲਕਮ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਉਨ੍ਹਾਂ ਦੀ ਕਾਮਯਾਬੀ ਦੀ ਮਿਸਾਲ ਹਨ। ਅਨੀਸ ਬਜ਼ਮੀ ਪਹਿਲਾਂ ਵੀ ਅਕਸ਼ੈ ਕੁਮਾਰ ਨਾਲ ਕਈ ਫ਼ਿਲਮਾਂ ਕਰ ਚੁੱਕੇ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਅਕਸ਼ੈ ਕੁਮਾਰ, ਵਿਦਿਆ ਬਾਲਨ ਅਤੇ ਅਨੀਸ ਬਜ਼ਮੀ ਦੀ ਇਹ ਤਿਕੜੀ 2026 ਵਿੱਚ ਬਾਕਸ ਆਫਿਸ ‘ਤੇ ਕਿੰਨੀ ਵੱਡੀ ਧਮਾਲ ਮਚਾਉਂਦੀ ਹੈ।














