ਮੋਗਾ ਵਿੱਚ ਕਥਿਤ ਦੇਹ ਵਪਾਰ ਰੈਕੇਟ ‘ਚ ਅਕਾਲੀ ਆਗੂ ਗ੍ਰਿਫ਼ਤਾਰ

55

Moga 16 Apr 2026 AJ DI Awaaj

Punjab Desk :   ਪੰਜਾਬ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ (ਆਪ) ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਨਾਲ ਸੰਬੰਧਿਤ ਆਗੂ ਜਗਜੀਤ ਸਿੰਘ ਜੀਤਾ ਨੂੰ ਮੋਗਾ ਵਿੱਚ ਕਥਿਤ ਦੇ*ਹ ਵਪਾਰ ਦੇ ਵੱਡੇ ਰੈਕੇਟ ਨਾਲ ਜੁੜੇ ਮਾਮਲੇ ਵਿੱਚ ਗ੍ਰਿ*ਫ਼*ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਪੁਲਿਸ ਨੇ ਜਗਜੀਤ ਸਿੰਘ ਜੀਤਾ ਦੇ ਕਥਿਤ ਤੌਰ ‘ਤੇ ਚਲ ਰਹੇ ਹੋਟਲ ‘ਤੇ ਛਾਪਾ ਮਾਰਿਆ, ਜਿੱਥੋਂ ਇੱਕ ਨਾਬਾਲਗ ਸਮੇਤ ਕਈ ਲੜਕੀਆਂ ਨੂੰ ਬਰਾਮਦ ਕੀਤਾ ਗਿਆ। ਇਸ ਕਾਰਵਾਈ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲਿਆ ਗਿਆ।

ਹਾਲਾਂਕਿ, ਇਸ ਮਾਮਲੇ ‘ਤੇ ਅਕਾਲੀ ਦਲ ਦੇ ਕਿਸੇ ਵੀ ਸੀਨੀਅਰ ਆਗੂ ਵੱਲੋਂ ਹਜੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਇਸੇ ਦੌਰਾਨ, ਮੋਗਾ ਵਿੱਚ ਹੋਈ ‘ਪੰਜਾਬ ਬਚਾਓ’ ਰੈਲੀ ਦੌਰਾਨ ਦੀ ਜਗਜੀਤ ਸਿੰਘ ਜੀਤਾ ਦੀ ਇੱਕ ਤਸਵੀਰ ਵੀ ਚਰਚਾ ਵਿੱਚ ਹੈ।

ਬਲਤੇਜ ਪੰਨੂ ਨੇ ਇਸ ਮਾਮਲੇ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਦੋਸ਼ ਅਤੇ ਗ੍ਰਿ*ਫ਼ਤਾਰੀ ਚਿੰਤਾਜਨਕ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੋਗਾ ਵਿੱਚ ਪਿਛਲੇ ਸਮੇਂ ਦੌਰਾਨ ਸਾਹਮਣੇ ਆਏ ਸੈਕਸ ਸਕੈਂਡਲਾਂ ਵਿੱਚ ਵੀ ਕਈ ਸੀਨੀਅਰ ਅਕਾਲੀ ਆਗੂਆਂ ਦੇ ਨਾਮ ਚਰਚਾ ਵਿੱਚ ਰਹੇ ਹਨ।