ਅਹਿਮਦਾਬਾਦ ਵਿਮਾਨ ਹਾਦਸੇ ਨਾਲ ਏਅਰ ਇੰਡੀਆ ਨੂੰ ਵੱਡਾ ਝਟਕਾ, 15,000 ਕਰੋੜ ਰੁਪਏ ਦੇ ਨੁਕਸਾਨ ਦੀ ਸੰਭਾਵਨਾ

18

22 ਜਨਵਰੀ, 2026 ਅਜ ਦੀ ਆਵਾਜ਼

Business Desk:  ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦੀ ਜੌਇੰਟ ਵੈਂਚਰ ਏਅਰ ਇੰਡੀਆ ਲਈ ਪਿਛਲਾ ਸਾਲ ਬਹੁਤ ਹੀ ਮੁਸ਼ਕਲਾਂ ਭਰਿਆ ਰਿਹਾ। ਕਈ ਸਾਲਾਂ ਦੇ ਘਾਟੇ ਤੋਂ ਬਾਹਰ ਨਿਕਲ ਕੇ ਮੁਨਾਫ਼ੇ ਵੱਲ ਵਧ ਰਹੀ ਏਅਰਲਾਈਨ ਨੂੰ ਅਹਿਮਦਾਬਾਦ ਵਿੱਚ ਹੋਏ ਦਰਦਨਾਕ ਵਿਮਾਨ ਹਾਦਸੇ ਨੇ ਗੰਭੀਰ ਆਰਥਿਕ ਸੰਕਟ ਵਿੱਚ ਧੱਕ ਦਿੱਤਾ ਹੈ। ਸੂਤਰਾਂ ਮੁਤਾਬਕ, 31 ਮਾਰਚ ਨੂੰ ਖਤਮ ਹੋ ਰਹੇ ਵਿੱਤੀ ਸਾਲ ਵਿੱਚ ਕੰਪਨੀ ਲਗਭਗ 15,000 ਕਰੋੜ ਰੁਪਏ ਦੇ ਵੱਡੇ ਨੁਕਸਾਨ ਦੀ ਰਿਪੋਰਟ ਕਰ ਸਕਦੀ ਹੈ। ਇਸ ਹਾਦਸੇ ਨੇ ਸਿਰਫ਼ ਸੈਂਕੜਿਆਂ ਜਾਨਾਂ ਹੀ ਨਹੀਂ ਲਿਆਂ, ਸਗੋਂ ਕੰਪਨੀ ਦੀ ਵਿੱਤੀ ਹੱਡੀ ਵੀ ਕਮਜ਼ੋਰ ਕਰ ਦਿੱਤੀ।

ਹਾਦਸੇ ਤੋਂ ਪਹਿਲਾਂ ਏਅਰ ਇੰਡੀਆ ਇਸ ਸਾਲ ‘ਆਪਰੇਸ਼ਨਲ ਬ੍ਰੇਕ-ਈਵਨ’ ਹਾਸਲ ਕਰਨ ਦੇ ਨੇੜੇ ਸੀ। ਪਰ ਜੂਨ ਮਹੀਨੇ ਹੋਏ ਡਰੀਮਲਾਈਨਰ ਹਾਦਸੇ, ਜਿਸ ਵਿੱਚ 240 ਤੋਂ ਵੱਧ ਲੋਕਾਂ ਦੀ ਮੌਤ ਹੋਈ, ਨੇ ਏਅਰਲਾਈਨ ਦੀ ਤਰੱਕੀ ਨੂੰ ਅਚਾਨਕ ਰੋਕ ਦਿੱਤਾ। ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਵਿਚਾਲੇ ਸੈਨਿਕ ਤਣਾਅ ਕਾਰਨ ਪਾਕਿਸਤਾਨ ਵੱਲੋਂ ਭਾਰਤੀ ਵਿਮਾਨਾਂ ਲਈ ਏਅਰਸਪੇਸ ਬੰਦ ਕਰ ਦਿੱਤਾ ਗਿਆ, ਜਿਸ ਨਾਲ ਯੂਰਪ ਅਤੇ ਅਮਰੀਕਾ ਜਾਣ ਵਾਲੀਆਂ ਉਡਾਣਾਂ ਨੂੰ ਲੰਮਾ ਰਸਤਾ ਅਪਣਾਉਣਾ ਪਿਆ। ਇਸ ਨਾਲ ਇੰਧਨ ਅਤੇ ਓਪਰੇਸ਼ਨਲ ਖਰਚਿਆਂ ਵਿੱਚ ਕਾਫ਼ੀ ਵਾਧਾ ਹੋ ਗਿਆ।

ਲਗਾਤਾਰ ਵੱਧ ਰਹੇ ਘਾਟੇ ਕਾਰਨ ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਦੋਵੇਂ ਹੀ ਚਿੰਤਾ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਮੈਨੇਜਮੈਂਟ ਵੱਲੋਂ ਪੇਸ਼ ਕੀਤਾ ਗਿਆ ਪੰਜ ਸਾਲਾਂ ਦਾ ਪੁਨਰਗਠਨ ਯੋਜਨਾ ਬੋਰਡ ਨੂੰ ਮਨਜ਼ੂਰ ਨਹੀਂ ਹੋਈ ਅਤੇ ਉਸਨੂੰ ਰੱਦ ਕਰ ਦਿੱਤਾ ਗਿਆ। ਬੋਰਡ ਦਾ ਮੰਨਣਾ ਹੈ ਕਿ ਏਅਰ ਇੰਡੀਆ ਨੂੰ ਮੁੜ ਪਟੜੀ ’ਤੇ ਲਿਆਉਣ ਲਈ ਹੋਰ ਤੇਜ਼ ਅਤੇ ਸਖ਼ਤ ਸੁਧਾਰਾਂ ਦੀ ਲੋੜ ਹੈ। ਇਸ ਸਾਰੀ ਉਥਲ-ਪੁਥਲ ਵਿਚਕਾਰ ਨੇਤ੍ਰਤਵ ਬਦਲਾਅ ਦੀਆਂ ਗੱਲਾਂ ਵੀ ਤੇਜ਼ ਹੋ ਗਈਆਂ ਹਨ ਅਤੇ ਨਵੇਂ ਸੀਈਓ ਦੀ ਖੋਜ ਸ਼ੁਰੂ ਹੋ ਚੁੱਕੀ ਹੈ, ਹਾਲਾਂਕਿ ਅੰਤਿਮ ਫੈਸਲਾ ਹਾਦਸੇ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ।

ਜੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਏਅਰ ਇੰਡੀਆ ਦੀ ਵਿੱਤੀ ਹਾਲਤ ਪਹਿਲਾਂ ਹੀ ਨਾਜ਼ੁਕ ਰਹੀ ਹੈ। ਕਾਰੋਬਾਰੀ ਡਾਟਾ ਮੁਤਾਬਕ, ਪਿਛਲੇ ਤਿੰਨ ਸਾਲਾਂ ਵਿੱਚ ਕੰਪਨੀ ਨੂੰ ਕੁੱਲ 32,210 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਿਛਲੇ ਸਾਲ ਹੀ ਏਅਰਲਾਈਨ ਨੇ 10,000 ਕਰੋੜ ਰੁਪਏ ਦੀ ਵਾਧੂ ਵਿੱਤੀ ਮਦਦ ਦੀ ਮੰਗ ਕੀਤੀ ਸੀ। 2024 ਵਿੱਚ ਵਿਸਤਾਰਾ ਦੇ ਵਿਲੀਨ ਤੋਂ ਬਾਅਦ ਏਅਰ ਇੰਡੀਆ ਵਿੱਚ 25.1 ਫੀਸਦੀ ਹਿੱਸੇਦਾਰੀ ਲੈਣ ਵਾਲੀ ਸਿੰਗਾਪੁਰ ਏਅਰਲਾਈਨਜ਼ ’ਤੇ ਵੀ ਇਸ ਘਾਟੇ ਦਾ ਅਸਰ ਪੈਣ ਲੱਗਾ ਹੈ, ਜਿਸ ਨਾਲ ਉਸਦੀ ਕਮਾਈ ’ਤੇ ਦਬਾਅ ਵੱਧ