81 ਪਿੰਡਾਂ ਤੋਂ ਬਾਅਦ ਨਸ਼ਾ ਮੁਕਤੀ ਯਾਤਰਾ ਦਾ ਰੁਖ਼ ਹੁਣ ਸ਼ਹਿਰਾਂ ਵੱਲ

28

ਬੁਢਲਾਡਾ/ਮਾਨਸਾ, 29 ਜੁਲਾਈ 2025 AJ Di Awaaj

Punjab Desk ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਸਰਕਾਰ ਦੁਆਰਾ ਦੂਜੇ ਗੇੜ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪਹਿਲਾਂ 81 ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਤਹਿਤ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ ਅਤੇ ਹੁਣ ਸ਼ਹਿਰੀ ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਕੀਤੀ ਜਾ ਰਹੀ ਹੈ।
ਵਿਧਾਇਕ ਬੁੱਧ ਰਾਮ ਨੇ ਵਾਰਡ ਨੰਬਰ 19 ਬੁਢਲਾਡਾ,  ਦੁਰਗਾ ਮੰਦਰ ਬਰੇਟਾ ਅਤੇ ਬਾਂਸਲ ਪੈਲੇਸ ਬਰੇਟਾ ਵਿੱਚ ਨਸ਼ਾ ਮੁਕਤੀ ਯਾਤਰਾ ਦੇ ਪ੍ਰੋਗਰਾਮ ਦੌਰਾਨ ਹਾਜ਼ਰੀਨ ਨੂੰ ਨਸ਼ਾ ਨਾ ਕਰਨ ਅਤੇ ਨਾ ਹੀ ਵਿਕਣ ਦੇਣ ਦੀ ਸਹੁੰ ਚੁਕਾਈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਸਮਗਲਿੰਗ ਵਿੱਚ ਲਿਪਤ ਵੱਡੀਆਂ ਮੱਛੀਆਂ ਨੂੰ ਪੰਜਾਬ ਸਰਕਾਰ ਨੇ ਬੜੀ ਬਹਾਦਰੀ ਨਾਲ ਹੱਥ ਪਾਇਆ ਹੈ । ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਮਾਂ ਰਹਿੰਦੇ ਜੇ ਇਹਨਾਂ ਸਮਗਲਰਾਂ ‘ਤੇ ਨੱਥ ਪਾਈ ਹੁੰਦੀ ਤਾਂ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਸਪਲਾਈ ਚੇਨ ਤੋੜਨ ਵਿੱਚ ਕਾਮਯਾਬ ਹੋਈ ਹੈ। ਵੱਡੀਆਂ ਖੇਪਾਂ ਫੜ੍ਹੀਆਂ ਜਾ ਰਹੀਆਂ ਹਨ। ਨਸ਼ੇ ਦੀ ਕਮਾਈ ਨਾਲ ਬਣਾਏ ਘਰ ਢਾਹ ਕੇ ਸਮਾਜ ਵਿੱਚ ਨੇਕ ਕਮਾਈ ਕਰਨ ਲਈ ਉਦਾਹਰਨ ਪੇਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਵਿਸ਼ਾਲ ਰਿਸ਼ੀ, ਮੇਜਰ ਸਿੰਘ ਪ੍ਰਧਾਨ, ਸਿਕੰਦਰ ਸਿੰਘ ਈ ਓ, ਗੁਰਪ੍ਰੀਤ ਸਿੰਘ ਵਿਰਕ, ਟਿੰਕੂ ਪੰਜਾਬ, ਲਲਿਤ ਕੁਮਾਰ,ਕੇਵਲ ਸ਼ਰਮਾ, ਕਾਕੂ ਬਰੇਟਾ, ਪ੍ਰੀਤਾ ਕੁਮਾਰ  ਬਲਾਕ ਪ੍ਹਧਾਨ, ਗੁਰਚਰਨ ਸਿੰਘ ਜੈ ਈ , ਬਲਦੇਵ ਸਿੰਘ ਥਾਣਾ ਮੁਖੀ, ਸੰਦੀਪ ਬੱਗਾ, ਕਪਿਲ ਕੁਮਾਰ, ਲੱਕੀ ਸ਼ਰਮਾ, ਗਗਨ ਕੁਮਾਰ ਹਾਜ਼ਰ ਰਹੇ।