ਤਪਾ, 14 ਜੁਲਾਈ 2026 AJ DI Awaaj
Punjab Desk : ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ‘ਚ (ਸੈਸ਼ਨ 2027-28) ਵਿੱਚ ਦਾਖਲਾ ਲੈਣ ਲਈ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਕੋਈ ਵੀ ਉਮੀਦਵਾਰ ਜੋ ਜ਼ਿਲ੍ਹਾ ਬਰਨਾਲਾ ਦਾ/ਦੀ ਪੱਕਾ ਵਸਨੀਕ ਹੈ ਅਤੇ ਇਸ ਸਮੇਂ ਬਰਨਾਲਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ(2026-27) ਵਿੱਚ ਪੜ੍ਹ ਰਿਹਾ/ਰਹੀ ਹੈ ਅਤੇ ਜਨਮ ਮਿਤੀ ਦੀ ਹੱਦ ਮਿਤੀ 01 ਮਈ 2015 ਤੋਂ 31 ਜੁਲਾਈ 2017 ਤੱਕ ਹੈ, ਉਹ ਫਾਰਮ ਭਰ ਸਕਦਾ ਹੈ। ਛੇਵੀਂ ਜਮਾਤ ਸੈਸ਼ਨ 2027-28 ਵਿੱਚ ਦਾਖਲਾ ਲੈਣ ਲਈ ਪ੍ਰੀਖਿਆ ਮਿਤੀ 28 ਨਵੰਬਰ, 2026 (ਸ਼ਨੀਵਾਰ) ਨੂੰ ਹੋਵੇਗੀ। ਵਿਭਾਗ ਦੀ ਵੈਬਸਾਈਟ www.navodaya.gov.in ‘ਤੇ ਫਾਰਮ ਭਰਨ ਦੀ ਮਿਤੀ 31 ਜੁਲਾਈ 2026 ਤੱਕ ਹੈ। ਵਧੇਰੇ ਜਾਣਕਾਰੀ ਲਈ ਹੈਲਪ ਡੈਸਕ ਨੰਬਰ 9417663087 ‘ਤੇ ਕੰਮ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 4.00 ਵਜੇ ਤੱਕ ਸੰਪਰਕ ਕਰੋ।



















