ਫਿਰੋਜ਼ਪੁਰ ਵੱਲੋਂ ਨਗਰ ਕੌਂਸਲ/ਨਗਰ ਪੰਚਾਇਤਾਂ ਵਿੱਚ ਲੇਖਾਕਾਰ ਗ੍ਰੇਡ-2

38
ਮੁੱਖ ਚੋਣ ਅਧਿਕਾਰੀ ਦਫ਼ਤਰ ਪੰਜਾਬ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਸੰਖੇਪ ਸੋਧ (ਐਸ.ਆਈ.ਆਰ.) ਦੀ ਸਮਾਂ-ਸਾਰਣੀ ਭਾਰਤੀ ਚੋਣ ਕਮਿਸ਼ਨ

ਫ਼ਿਰੋਜ਼ਪੁਰ, 15 ਸਤੰਬਰ 2025 AJ Di Awaaj

Punjab Desk : ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਦਫਤਰ ਵਧੀਕ ਡਿਪਟੀ ਕਮਿਸ਼ਨਰ (ਜ) ਫਿਰੋਜ਼ਪੁਰ ਵੱਲੋਂ ਨਗਰ ਕੌਂਸਲ/ਨਗਰ ਪੰਚਾਇਤਾਂ ਵਿੱਚ ਲੇਖਾਕਾਰ ਗ੍ਰੇਡ-2 (ਕੰਟਰੈਕਚੂਅਲ) ਦੀ ਕੋਟੇ ਦੀ ਸਿੱਧੀ ਭਰਤੀ ਕੀਤੀ ਜਾਣੀ ਹੈ। ਇਸ ਸਬੰਧੀ ਸ਼੍ਰੀ ਦਿਲਬਾਗ ਸਿੰਘ, ਜਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਫਿਰੋਜ਼ਪੁਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਰਤੀ ਲਈ ਪ੍ਰਾਰਥੀ ਕੇਂਦਰ ਸਰਕਾਰ/ਪੰਜਾਬ ਸਰਕਾਰ ਜਾਂ ਐਸ. ਏ. ਐਸ. ਕਾਡਰ ਤੋਂ ਰਿਟਾਇਰ ਹੋਣਾ ਚਾਹੀਦਾ ਹੈ ਅਤੇ ਪ੍ਰਾਰਥੀ ਕੋਲ 05 ਸਾਲ ਦਾ ਬਤੌਰ ਲੇਖਾਕਾਰ ਕਿਸੇ ਵੀ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਤਜ਼ਰਬਾ ਹੋਵੇ।

ਪ੍ਰਾਰਥੀ ਦੀ ਉਮਰ 65 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਪ੍ਰਾਰਥੀ ਨੂੰ 35000/- ਤਨਖਾਹ ਉੱਕਾ-ਪੁੱਕਾ ਦਿੱਤੀ ਜਾਵੇਗੀ। ਇਸ ਅਸਾਮੀ ਦੇ ਫਾਰਮ ਮਿਤੀ 29 ਸਤੰਬਰ 2025 ਸ਼ਾਮ 05:00 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਵਿਖੇ ਦਸਤੀ ਜਾਂ ਰਜਿਸਟਰੀ ਕਰਵਾ ਕੇ ਜਮ੍ਹਾਂ ਕਰਵਾ ਸਕਦੇ ਹਨ।  ਉਹਨਾਂ ਦੱਸਿਆ ਕਿ ਅਰਜੀਆਂ ਆਈ. ਬਲਾਕ, ਦੂਜੀ ਮੰਜ਼ਿਲ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਦੇ ਪਤੇ ਤੇ ਜਮ੍ਹਾਂ ਕਰਵਾਈਆਂ ਜਾਣ। ਅਧੂਰੀਆਂ ਅਰਜੀਆਂ ਅਤੇ ਮਿਤੀ 29 ਸਤੰਬਰ 2025 ਸ਼ਾਮ 05:00 ਵਜੇ ਤੋਂ ਬਾਅਦ ਪ੍ਰਾਪਤ ਹੋਈਆਂ ਅਰਜੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ ਅਤੇ ਇਹ ਦਫ਼ਤਰ ਕਿਸੇ ਵੀ ਡਾਕ ਦੇਰੀ ਜਾਂ ਗਲਤ ਡਿਲੀਵਰੀ ਲਈ ਜਿੰਮੇਵਾਰ ਨਹੀਂ ਹੋਵੇਗਾ। ਸੋ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਜੋ ਵੀ ਪ੍ਰਾਰਥੀ ਉਪਰੋਕਤ ਸ਼ਰਤਾਂ ਨੂੰ ਪੂਰਾ ਕਰਦਾ ਹੈ ਉਹ ਫਾਰਮ ਭਰ ਦੇਣ।