AAP MLA ਨੂੰ ਆਪਣੇ ਹੀ ਪਿੰਡ ‘ਚ ਝਟਕਾ, ਕਾਂਗਰਸ ਨੇ ਦਿੱਤੀ ਮਾਤ

67

ਸੰਗਰੂਰ 17 Dec 2025 AJ DI Awaaj

Punjab Desk : ਜ਼ਿਲ੍ਹੇ ਵਿੱਚ ਚੋਣ ਨਤੀਜਿਆਂ ਦੌਰਾਨ ਇੱਕ ਹੈਰਾਨੀਜਨਕ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ ਹੈ। ਭਵਾਨੀਗੜ ਬਲਾਕ ਦੇ ਪਿੰਡ ਭਰਾਜ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਉਹ ਵੀ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਆਪਣੇ ਹੀ ਪਿੰਡ ਤੋਂ।

ਉਮੀਦਾਂ ਦੇ ਉਲਟ, AAP ਇੱਥੇ ਜਿੱਤ ਦਰਜ ਕਰਨ ਵਿੱਚ ਅਸਫ਼ਲ ਰਹੀ। ਪਿੰਡ ਭਰਾਜ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਰਜਿੰਦਰ ਕੌਰ ਨੇ 267 ਵੋਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਜਿੰਦਰ ਕੌਰ ਨੂੰ 27 ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ। AAP ਉਮੀਦਵਾਰ ਨੂੰ 240 ਵੋਟਾਂ ਮਿਲੀਆਂ। ਇਸ ਤੋਂ ਇਲਾਵਾ 5 ਵੋਟਾਂ ਨੋਟਾ ਵਿੱਚ ਪਈਆਂ, ਜਦਕਿ 20 ਵੋਟਾਂ ਰੱਦ ਹੋ ਗਈਆਂ।

ਦਿਲਚਸਪ ਗੱਲ ਇਹ ਰਹੀ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਦੇ ਉਮੀਦਵਾਰਾਂ ਦਾ ਨਾਮ ਇੱਕੋ ਹੀ ਹੋਣ ਕਾਰਨ ਵੋਟਿੰਗ ਦੌਰਾਨ ਖਾਸੀ ਚਰਚਾ ਬਣੀ ਰਹੀ। ਨਤੀਜਿਆਂ ਦੇ ਐਲਾਨ ਤੋਂ ਬਾਅਦ ਸੰਗਰੂਰ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਇਸ ਹਾਰ ਨੂੰ AAP ਲਈ ਇੱਕ ਵੱਡੇ ਸਿਆਸੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।