ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੋ ਰੋਜ਼ਾ ਸਕੂਲ ਨੋਡਲ ਅਧਿਆਪਕ ਟ੍ਰੇਨਿੰਗ ਆਯੋਜਿਤ

32

ਮਾਨਸਾ, 19 ਜੁਲਾਈ 2025 AJ DI Awaaj

Punjab Desk : ਪੰਜਾਬ ਸਰਕਾਰ ਦੁਆਰਾ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਭੁਪਿੰਦਰ ਕੌਰ ਜੀ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪੰਜ ਬਲਾਕਾਂ ਵਿਚ ਦੋ ਰੋਜ਼ਾ ਸਕੂਲ ਨੋਡਲ ਅਧਿਆਪਕ ਟਰੇਨਿੰਗ ਕਰਵਾਈ ਗਈ। ਇਸ ਦੌਰਾਨ ਵੱਖ ਵੱਖ ਵਿਸ਼ਾ ਮਾਹਿਰਾਂ ਦੁਆਰਾ ਆਪਣੇ ਤਜ਼ਰਬੇ ਸਾਝੇ ਕੀਤੇ ਗਏ।
ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਕੂਲੀ ਵਿਦਿਆਰਥੀਆਂ ਅਤੈ ਮਾਪਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਨਸ਼ੇ ਦੀ ਮਾੜੀ ਅਲ੍ਹਾਮਤ ਦੀ ਲਪੇਟ ਵਿਚ ਨਾ ਆਵੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਲੋਕਾਂ ਦੀ ਮੁਹਿੰਮ ਸਮਝਦੇ ਹੋਏ ਅਤੇ ਸਾਡਾ ਨੈਤਿਕ ਫਰਜ਼ ਮੰਨਦੇ ਹੋਏ ਹਰ ਨਾਗਰਿਕ ਨੂੰ ਨਸ਼ਿਆਂ ਖਿਲਾਫ ਲਾਮਬੰਦ ਹੋਣ ਦੀ ਲੋੜ ਹੈ ਤਾਂ ਜੋ ਕੋਈ ਵੀ ਗਲਤ ਅਨਸਰ ਸਾਡੇ ਬੱਚਿਆਂ ਨੂੰ ਬਹਿਲਾ ਕੇ ਨਸ਼ਿਆਂ ਦਾ ਆਦੀ ਨਾ ਬਣਾ ਸਕੇ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਡਾ ਪਰਮਜੀਤ ਸਿੰਘ ਭੋਗਲ, ਮੈਡਮ ਗੁਰਪ੍ਰੀਤ ਕੌਰ, ਡਾ ਅੰਗਰੇਜ ਸਿੰਘ ਰਿਟਾ. ਪ੍ਰਿੰਸੀਪਲ, ਦਰਸ਼ਨ ਸਿੰਘ, ਬਲਜੀਤ ਸਿੰਘ, ਜ਼ਿਲ੍ਹਾ ਨੋਡਲ ਨਿਰਮਲ ਸਿੰਘ, ਡੀ ਆਰ ਸੀ ਨਵਨੀਤ ਕੱਕੜ, ਬੀ ਆਰ ਸੀ ਅਮਨਦੀਪ ਸਿੰਘ, ਕੇਵਲ ਸਿੰਘ, ਸੁਮਿਤ ਸਿੰਘ, ਸੋਨੀ ਸਿੰਗਲਾ, ਮੇਵਾ ਸਿੰਘ , ਤਰਨਦੀਪ ਸਿੰਘ, ਸੰਦੀਪ ਸਿੰਗਲਾ ਦੁਆਰਾ ਟਰੇਨਿੰਗ ਕਰਵਾਈ ਗਈ ।