ਪਟਿਆਲਾ ’ਚ ਪੁਨਰ ਸੁਰਜੀਤ ਨੂੰ ਝਟਕਾ, ਸੰਧੂ ਦੰਪਤੀ ਅਕਾਲੀ ਦਲ ’ਚ ਵਾਪਸ

22

ਪਟਿਆਲਾ 08 Jan 2026 AJ DI Awaaj

Punjab Desk :  ਪਟਿਆਲਾ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ। ਐਸ.ਐਸ. ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਅਨੂਪ ਇੰਦਰ ਕੌਰ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਇਹ ਘਰ ਵਾਪਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਹੋਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਤਜਿੰਦਰ ਸਿੰਘ ਮਿੱਡੂਖੇੜਾ ਵੀ ਹਾਜ਼ਰ ਰਹੇ।

ਇਸ ਸਿਆਸੀ ਵਿਕਾਸ ਨੂੰ ਪਟਿਆਲਾ ਖੇਤਰ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਇਸਨੂੰ ਆਪਣੀ ਸੰਗਠਨਕ ਮਜ਼ਬੂਤੀ ਵਜੋਂ ਵੇਖਿਆ ਹੈ।