1November 2025 Aj Di Awaaj
Punjab Desk ਪੰਜਾਬ ‘ਚ ਦਿਨ-ਦਿਹਾੜੇ ਵਾਪਰ ਰਹੀਆਂ ਅਪਰਾਧਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਲੁਧਿਆਣਾ ਦੇ ਜਗਰਾਉਂ ਹਿੱਸੇ ਅਧੀਨ ਪਿੰਡ ਗਿੱਦੜਵਿੰਡੀ ਵਿੱਚ ਇੱਕ ਕਬੱਡੀ ਖਿਡਾਰੀ ਦਾ ਕਤ/ਲ ਕਰ ਦਿੱਤਾ ਗਿਆ ਹੈ। ਮਾਰੇ ਗਏ ਖਿਡਾਰੀ ਦੀ ਪਛਾਣ 27 ਸਾਲਾ ਤੇਜਪਾਲ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ, ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ ‘ਤੇ ਤੇਜਪਾਲ ਸਿੰਘ ਨੂੰ ਗੋਲੀ/ਆਂ ਮਾਰੀਆਂ ਗਈਆਂ। ਹਮਲੇ ਵਿੱਚ ਸ਼ਾਮਲ 8 ਤੋਂ 10 ਨੌਜਵਾਨ ਦੱਸੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਤੇਜਪਾਲ ਸਿੰਘ ਆਪਣੇ ਦੋ ਸਾਥੀਆਂ ਨਾਲ ਖਲ ਲੈਣ ਲਈ ਜਗਰਾਉਂ ਆਇਆ ਸੀ, ਜਿਥੇ ਉਸਦਾ ਪੁਰਾਣੀ ਰੰਜਿਸ਼ ਕਾਰਨ ਪਿੰਡ ਰੂੰਮੀ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ।














