ਫ਼ਰੀਦਕੋਟ 10 ਸਤੰਬਰ 2026 AJ DI Awaaj
Punjab Desk : ਡਾਇਰੈਕਟਰ,ਪਸ਼ੂ ਪਾਲਣ ਪੰਜਾਬ ਦੇ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ,ਪਸ਼ੂ ਪਾਲਣ, ਫ਼ਰੀਦਕੋਟ ਡਾ. ਜਸਵਿੰਦਰ ਸਿੰਘ, ਸਹਾਇਕ ਨਿਰਦੇਸ਼ਕ, ਡਾ. ਜਸਵਿੰਦਰ ਗਰਗ,ਸਹਾਇਕ ਨਿਰਦੇਸ਼ਕ ਡਾ. ਸੁਰਜੀਤ ਸਿੰਘ ਮੱਲ ਦੀ ਯੋਗ ਅਗਵਾਈ ਹੇਠ ਆਤਮਾ ਫਰੀਦਕੋਟ ਦੇ ਸਹਿਯੋਗ ਨਾਲ ਸਿਵਲ ਪਸ਼ੂ ਹਸਪਤਾਲ ਜੰਡ ਸਾਹਿਬ ਵੱਲੋਂ ਪਿੰਡ ਮਰਾੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਗੋਸ਼ਟੀ ਅਤੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ।
ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਜਸਵਿੰਦਰ ਗਰਗ ਨੇ ਪਸ਼ੂ ਪਾਲਕਾਂ ਨੂੰ ਮਹਿਕਮੇ ਦੀਆਂ ਵੱਖ ਵੱਖ ਸਕੀਮਾਂ ਬਾਰੇ , ਮੂੰਹ ਖੁਰ , ਗਲ ਘੋਟੂ , ਬਰੂਸੀਲੋਸਿਸ , ਪੀ.ਪੀ.ਆਰ , ਈ.ਟੀ.ਵੀ. ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਘਰ ਘਰ ਜਾ ਕੇ ਕੀਤੇ ਜਾ ਰਹੇ ਟੀਕਾਕਰਣ ਕਰਵਾਉਣ ਲਈ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ।ਡਾ. ਸੁਰਜੀਤ ਸਿੰਘ ਮੱਲ ਵੱਲੋਂ ਪ੍ਰਜਣਨ ਕਿਰਿਆ ਸੰਬੰਧੀ ਹੋਣ ਵਾਲੀਆਂ ਬੀਮਾਰੀਆਂ, ਬਾਂਝਪਨ ਦੀ ਸਮੱਸਿਆ ਅਤੇ ਇਸ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਡਾ. ਨਿਤਿਨ ਗਾਂਧੀ , ਵੈਟਰਨਰੀ ਅਫਸਰ , ਸਿਵਲ ਪਸ਼ੂ ਹਸਪਤਾਲ , ਜੰਡ ਸਾਹਿਬ ਵੱਲੋਂ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਬਾਰੇ ਅਤੇ ਮਿਨਰਲ ਮਿਕਸਚਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਚਿੱਚੜਾਂ ਕਾਰਨ ਹੋਣ ਵਾਲੀਆਂ ਬੀਮਾਰੀਆਂ ਅਤੇ ਇਸ ਸੰਬੰਧੀ ਰੋਕਥਾਮ ਅਤੇ ਇਲਾਜ਼ , ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਇਲਾਜ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਕੈਂਪ ਵਿੱਚ ਸਾਰੇ ਪਸ਼ੂ ਪਾਲਕਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਅਤੇ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਕੈਂਪ ਦੌਰਾਨ ਲਗਭਗ 110 ਪਸ਼ੂ ਪਾਲਕਾਂ ਨੇ ਹਿੱਸਾ ਲਿਆ । ਅਖੀਰ ਵਿੱਚ ਸਿਵਲ ਪਸ਼ੂ ਹਸਪਤਾਲ ਜੰਡ ਸਾਹਿਬ ਦੇ ਡਾ. ਨਿਤਿਨ ਗਾਂਧੀ ਵੱਲੋਂ ਆਏ ਸਾਰੇ ਪਸ਼ੂ ਪਾਲਕਾਂ ਦਾ ਧੰਨਵਾਦ ਕੀਤਾ ਗਿਆ।
ਇਸ ਕੈਂਪ ਵਿੱਚ ਪਿੰਡ ਦੇ ਸਰਪੰਚ ਸ. ਗੁਰਪ੍ਰੀਤ ਸਿੰਘ, ਸ. ਗੁਰਚਰਨ ਸਿੰਘ , ਸ. ਹਰਜਿੰਦਰ ਸਿੰਘ ਨੰਬਰਦਾਰ , ਸ. ਪਰਵਿੰਦਰ ਸਿੰਘ , ਸ. ਸੰਦੀਪ ਸਿੰਘ , ਸ. ਗੁਰਪ੍ਰੀਤ ਸਿੰਘ , ਸ. ਸੁਖਵਿੰਦਰ ਸਿੰਘ ਅਤੇ ਵੀ. ਆਈ ਰਮਨ ਕੁਮਾਰ ਨੇ ਕੈਂਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ।



















