ਪਟਿਆਲਾ, 12 ਫਰਵਰੀ Aj Di Awaaj
ਪਟਿਆਲਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਕਿ ਇੱਕ ਬਾਈਕ ਸਵਾਰ ਤੇ ਕਾਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਜਿਸ ਦੇ ਵਿੱਚ ਬਾਈਕ ਸਵਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ। ਪਟਿਆਲਾ ਦੇ 21 ਨੰਬਰ ਫਾਟਕ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈ। ਜਿੱਥੇ ਕਿ ਪਿੱਛੋਂ ਆ ਰਹੇ ਬਾਈਕ ਸਵਾਰ ਨੇ ਅਚਾਨਕ ਕਾਰ ਚ ਟੱਕਰ ਮਾਰੀ ਅਤੇ ਟੱਕਰ ਇੰਨੇ ਜ਼ਬਰਦਸਤ ਸੀ। ਕਿ ਜੋ ਬਾਈਕ ਸਵਾਰ ਹੈ ਉਹ ਕਾਰ ਦੇ ਬੋਨਟ ਤੋਂ ਹੁੰਦਾ ਹੋਇਆ ਦੂਜੇ ਪਾਸੇ ਆ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ।
ਜਿਸ ਦੇ ਵਿੱਚ ਬਾਈਕ ਸਵਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਹਾਲਾਂਕਿ ਇੱਥੇ ਕਾਰ ਸਵਾਰ ਦੇ ਵੱਲੋਂ ਜਿੱਥੇ ਉਸ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਸੀ. ਉਹ ਉਥੋਂ ਤੁਰੰਤ ਆਪਣੀ ਗੱਡੀ ਲੈ ਕੇ ਫਰਾਰ ਹੋ ਗਿਆ। ਰਾਹਗੀਰਾਂ ਦੀ ਮਦਦ ਦੇ ਨਾਲ ਬਾਈਕ ਸਵਾਰ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ।
ਜਿੱਥੇ ਕਿ ਹੁਣ ਉਸਦਾ ਇਲਾਜ ਚੱਲ ਰਿਹਾ ਘਟਨਾ ਕੋਰ ਵੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਜਿਸ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਰ ਚਾਲਕ ਦੇ ਵੱਲੋਂ ਬੇਰਹਿਮੀ ਦੇ ਨਾਲ ਉਸ ਜ਼ਖਮੀ ਨੂੰ ਤੜਫਦਾ ਹੋਇਆ ਸੜਕ ਤੇ ਹੀ ਛੱਡ ਕੇ ਫਰਾਰ ਹੋ ਗਿਆ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
