ASI ਇਕਬਾਲ ਸਿੰਘ ਦੇ ਕ*ਤਲ ਮਾਮਲੇ ਦੇ ਮੁਲਜ਼ਮ ਦਾ ਐ*ਨਕਾਊਂ*ਟਰ

5

ਜ਼ੀਰਕਪੁਰ: 20 Nov 2026 AJ DI Awaaj

Punjab Desk :  ਜ਼ੀਰਕਪੁਰ ਦੇ KMG ਹੋਟਲ ਵਿੱਚ ਪੰਜਾਬ ਪੁਲਿਸ ਅਤੇ ਇੱਕ ਗੈਂ*ਗਸਟਰ ਵਿਚਕਾਰ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਐਂਟੀ ਗੈਂ*ਗਸਟਰ ਟਾਸਕ ਫੋਰਸ (AGTF) ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਗੈਂ*ਗਸਟਰ ਨੂੰ ਗੋ*ਲੀ ਲੱਗੀ ਹੈ। ਉਹ ਪੰਜਾਬ ਪੁਲਿਸ ਦੇ ASI ਇਕਬਾਲ ਸਿੰਘ ਦੇ ਕ*ਤਲ ਮਾਮਲੇ ਵਿੱਚ ਲੋੜੀਂਦਾ ਸੀ।

ਜ਼ਿਕਰਯੋਗ ਹੈ ਕਿ 11 ਅਕਤੂਬਰ 2026 ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ਮੋਟਰਸਾਈਕਲ ਸਵਾਰ ਅਣਪਛਾਤੇ ਹਮ*ਲਾਵਰਾਂ ਨੇ ASI ਇਕਬਾਲ ਸਿੰਘ ਦੀ ਗੋ*ਲੀ ਮਾਰ ਕੇ ਹੱ*ਤਿਆ ਕਰ ਦਿੱਤੀ ਸੀ। ਉਹ ਫ਼ਿਰੋਜ਼ਪੁਰ ਵਿਖੇ ਕਾਊਂਟਰ ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਸਨ।

ਇਸ ਕ*ਤਲ ਮਾਮਲੇ ਦੀ ਜਾਂਚ ਦੌਰਾਨ AGTF ਵੱਲੋਂ ਜ਼ੀਰਕਪੁਰ ਦੇ KMG ਹੋਟਲ ਵਿੱਚ ਕਾਰਵਾਈ ਕੀਤੀ ਗਈ, ਜਿੱਥੇ ਪੁਲਿਸ ਅਤੇ ਗੈਂ*ਗਸਟਰ ਵਿਚਕਾਰ ਮੁਕਾਬਲਾ ਹੋਇਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ।