Punjab Desk : ਮੋਗਾ ਦੇ ਅੰਗਦਪੁਰਾ ਮੁਹੱਲੇ ਵਿੱਚ ਐਤਵਾਰ ਸ਼ਾਮ ਹੋਏ ਗੋ*ਲੀਕਾਂ*ਡ ਵਿੱਚ ਮਾ*ਰੇ ਗਏ ਦੋ ਨੌਜਵਾਨਾਂ ਦਾ ਕਰੀਬ 24 ਘੰਟਿਆਂ ਬਾਅਦ ਸੋਮਵਾਰ ਰਾਤ 8 ਵਜੇ ਪੋ*ਸਟਮਾ*ਰਟਮ ਕੀਤਾ ਗਿਆ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਚਾਰ ਡਾਕਟਰਾਂ ਦੇ ਪੈਨਲ ਨੇ ਪੋਸ*ਟਮਾਰ*ਟਮ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਤੋਂ ਬਾਅਦ ਲਾ*ਸ਼ਾਂ ਵਾਰਸਾਂ ਨੂੰ ਸੌਂਪਣ ਦੀ ਕਾਰਵਾਈ ਕੀਤੀ ਗਈ। ਪਰਿਵਾਰ ਮੁਤਾਬਕ ਦੋਵਾਂ ਨੌਜਵਾਨਾਂ ਦਾ ਅੰ*ਤਿਮ ਸਸ*ਕਾਰ ਮੰਗਲਵਾਰ ਸਵੇਰੇ ਕੀਤਾ ਜਾਵੇਗਾ।
ਸਾਹਿਲ ਜਿੰਦਲ ਅਤੇ ਗਗਨਦੀਪ ਸਿੰਘ ਦੀ ਹੋਈ ਮੌ*ਤ
ਜਾਣਕਾਰੀ ਅਨੁਸਾਰ, ਐਤਵਾਰ ਸ਼ਾਮ ਕਰੀਬ 7:19 ਵਜੇ ਅੰਗਦਪੁਰਾ ਮੁਹੱਲੇ ਵਿੱਚ ਘਰ ਦੇ ਬਾਹਰ ਬੈਠੇ ਨੌਜਵਾਨਾਂ ’ਤੇ ਕਾਲੀ ਸਕਾਰਪੀਓ ਵਿੱਚ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਗੋ*ਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਚਾਰ ਨੌਜਵਾਨ ਗੰਭੀਰ ਜ਼ਖ਼*ਮੀ ਹੋ ਗਏ ਸਨ।
ਜ਼ਖ਼*ਮੀਆਂ ਦੀ ਪਛਾਣ ਸਾਹਿਲ ਜਿੰਦਲ ਉਰਫ਼ ਲੰਡੀ, ਗਗਨਦੀਪ ਸਿੰਘ, ਸੋਮਨਾਥ ਅਤੇ ਰਾਘਵ ਵਜੋਂ ਹੋਈ। ਹਸਪਤਾਲ ਵਿੱਚ ਸਾਹਿਲ ਜਿੰਦਲ ਅਤੇ ਗਗਨਦੀਪ ਸਿੰਘ ਦੀ ਮੌ*ਤ ਹੋ ਗਈ, ਜਦਕਿ ਸੋਮਨਾਥ ਅਤੇ ਰਾਘਵ ਜ਼*ਖ਼ਮੀ ਹੋ ਗਏ।
ਪਰਿਵਾਰ ਦੀ ਸਹਿਮਤੀ ਤੋਂ ਬਾਅਦ ਹੋਇਆ ਪੋਸ*ਟਮਾਰ*ਟਮ
ਗੋ*ਲੀਕਾਂ*ਡ ਤੋਂ ਬਾਅਦ ਦੋਵੇਂ ਮ੍ਰਿ*ਤਕਾਂ ਦੀਆਂ ਲਾ*ਸ਼ਾਂ ਸਿਵਲ ਹਸਪਤਾਲ ਦੇ ਮੁਰ*ਦਾਘਰ ਵਿੱਚ ਰੱਖੀਆਂ ਗਈਆਂ ਸਨ। ਪਰਿਵਾਰ ਵੱਲੋਂ ਸ਼ੁਰੂ ਵਿੱਚ ਪੋਸ*ਟਮਾਰਟ*ਮ ਕਰਵਾਉਣ ਲਈ ਸਹਿਮਤੀ ਨਾ ਦਿੱਤੇ ਜਾਣ ਕਾਰਨ ਪ੍ਰਕਿਰਿਆ ਵਿੱਚ ਦੇਰੀ ਹੋਈ। ਬਾਅਦ ਵਿੱਚ ਪੁਲਿਸ ਅਧਿਕਾਰੀਆਂ ਦੀ ਗੱਲਬਾਤ ਤੋਂ ਬਾਅਦ ਪਰਿਵਾਰ ਸਹਿਮਤ ਹੋ ਗਿਆ।
ਇਸ ਤੋਂ ਬਾਅਦ ਦੋਵੇਂ ਲਾ*ਸ਼ਾਂ ਦੇ ਐਕਸ-ਰੇ ਕਰਵਾਏ ਗਏ ਅਤੇ ਚਾਰ ਡਾਕਟਰਾਂ ਦੇ ਪੈਨਲ ਨੇ ਪੋਸ*ਟਮਾਰ*ਟਮ ਕੀਤਾ। ਕਾਰਵਾਈ ਪੂਰੀ ਹੋਣ ਉਪਰੰਤ ਲਾ*ਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ।
ਡੀਜੀਪੀ ਗੌਰਵ ਯਾਦਵ ਨੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮ੍ਰਿ*ਤਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੀ ਮੌਜੂਦ ਸਨ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਕ*ਤਲ ਦੀ ਵਾਰਦਾਤ ਪੁਰਾਣੀ ਆਪਸੀ ਰੰਜਿਸ਼ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਉਨ੍ਹਾਂ ਅਨੁਸਾਰ, ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਪੰਜ ਮੁਲਜ਼ਮਾਂ ਨੂੰ ਗ੍ਰਿ*ਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਗ੍ਰਿ*ਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਵਾਰਦਾਤ ਦੇ ਪਿੱਛੇ ਦੇ ਕਾਰਨਾਂ ਅਤੇ ਹੋਰ ਸੰਭਾਵਿਤ ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਇਲਾਕੇ ਵਿੱਚ ਸੋਗ ਦਾ ਮਾਹੌਲ
ਦੋ ਨੌਜਵਾਨਾਂ ਦੀ ਮੌ*ਤ ਤੋਂ ਬਾਅਦ ਅੰਗਦਪੁਰਾ ਮੁਹੱਲੇ ਵਿੱਚ ਸੋਗ ਦੀ ਲਹਿਰ ਹੈ। ਇਸ ਘਟਨਾ ਨੇ ਇਲਾਕਾ ਵਾਸੀਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵੇਂ ਨੌਜਵਾਨਾਂ ਦਾ ਅੰ*9\ਤਿਮ ਸਸਕਾਰ ਮੰਗਲਵਾਰ ਸਵੇਰੇ ਕੀਤਾ ਜਾਵੇਗਾ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲੇ ਦੇ ਪਿੱਛੇ ਦੇ ਕਾਰਨਾਂ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

















