ਚੰਡੀਗੜ, 11 ਫਰਵਰੀ – Aj Di Awaaj
ਇਗਨੂ ਖੇਤਰਈ ਕੇਂਦਰ ਕਰਨਾਲ ਦੇ ਖੇਤਰਈ ਨਿਦੇਸ਼ਕ ਡਾ. ਧਰਮਪਾਲ ਨੇ ਦੱਸਿਆ ਕਿ ਐੱਸਸੀ-ਐੱਸਟੀ ਵਿਦਿਆਰਥੀਆਂ, ਜਿਨ੍ਹਾਂ ਨੇ ਹਾਲ ਹੀ ਵਿੱਚ ਦਸਵੀਂ ਅਤੇ ਬਾਰਵੀਂ ਕਲਾਸ ਦੀ ਪਰੀਖਿਆ ਪਾਸ ਕੀਤੀ ਹੈ, ਉਹ ਸਾਰੇ ਇਗਨੂ ਦੇ ਤਿੰਨ ਗ੍ਰੈਜੂਏਸ਼ਨ ਕੋਰਸਾਂ ਬੀਏਐਮ, ਬੀਐੱਸਸੀਐਮ ਅਤੇ ਬੀਕਾਮਐਫ ਵਿੱਚ ਨਿਸ਼ੁਲਕ ਦਾਖਲਾ ਲੈ ਸਕਦੇ ਹਨ। ਨਿਸ਼ੁਲਕ ਦਾਖਲੇ ਲਈ ਵਿਦਿਆਰਥੀ ਦੇ ਮਾਤਾ-ਪਿਤਾ ਦੀ ਵਾਰਸ਼ਿਕ ਆਮਦਨ ਦੋ ਲੱਖ ਪੰਜ ਹਜ਼ਾਰ ਰੁਪਏ ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੂੰ ਸਿਰਫ 300 ਰੁਪਏ ਰਜਿਸਟ੍ਰੇਸ਼ਨ ਫੀਸ ਅਤੇ 200 ਰੁਪਏ ਡੇਵਲਪਮੈਂਟ ਫੀਸ ਦੇਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਗਨੂ ਵਿੱਚ ਦਾਖਲਾ ਇਗਨੂ ਦੀ ਅਧਿਕਾਰਿਕ ਵੈਬਸਾਈਟ https://ignouadmission.samarth.edu.in/ ‘ਤੇ ਜਾ ਕੇ ਕਰਵਾਇਆ ਜਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਨੌਕਰੀ ਕਰਦਾ ਹੋਵੇ ਜਾਂ ਆਪਣਾ ਕੰਮ ਕਰਦਾ ਹੋਵੇ ਅਤੇ ਉੱਚ ਸਿੱਖਿਆ ਹਾਸਲ ਕਰਨ ਦੀ ਇੱਛਾ ਰੱਖਦਾ ਹੋਵੇ, ਤਾਂ ਇਗਨੂ ਦੀ ਦੂਰਸਥ ਸਿੱਖਿਆ ਪ੍ਰਣਾਲੀ ਉਹਨਾਂ ਵਿਦਿਆਰਥੀਆਂ ਲਈ ਇੱਕ ਮੌਕਾ ਹੈ। ਇਗਨੂ ਵਿੱਚ ਜਨਵਰੀ 2025 ਸੈਸ਼ਨ ਲਈ ਦਾਖਲਾ ਹਜੇ ਵੀ ਚੱਲ ਰਿਹਾ ਹੈ। ਇਗਨੂ ਦੇ ਵੱਖ-ਵੱਖ ਸਰਟੀਫਿਕੇਟ, ਡਿਪਲੋਮਾ, ਪੀਜੀ ਡਿਪਲੋਮਾ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਵਿੱਚ 300 ਤੋਂ ਵੱਧ ਕੋਰਸਾਂ ਵਿੱਚ ਦਾਖਲਾ ਲਿਆ ਜਾ ਸਕਦਾ ਹੈ। ਦਾਖਲੇ ਲਈ ਕੋਈ ਵੀ ਅਧਿਕਤਮ ਆਮਦਨੀ ਸੀਮਾ ਨਹੀਂ ਹੈ।
