ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ ਲਗਾਇਆ ਗਿਆ ਰੁਜ਼ਗਾਰ ਕੈਂਪ

1

ਬਟਾਲਾ, 28 ਸਤੰਬਰ 2026 AJ DI Awaaj

Punjab Desk :     ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ ਗਾਂਧੀ ਕੈਂਪ, ਬਟਾਲਾ ਵਿਖੇ ਰੁਜ਼ਗਾਰ ਕੈਂਪ ਲਗਾਇਆ ਗਿਆ। ਇਸ ਮੌਕੇ ਮਾਨਿਕ ਮਹਿਤਾ, ਚੇਅਰਮੈਨ ਮਾਰਕੀਟ ਕਮੇਟੀ, ਬਟਾਲਾ ਵੀ ਮੌਜੂਦ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਗਾਂਧੀ ਕੈਂਪ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਰਾਂ ਤੱਕ ਪਹੁੰਚ ਕਰਕੇ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਸੇ ਮੰਤਵ ਤਹਿਤ ਅੱਜ ਵਿਸ਼ੇਸ਼ ਕੈਂਪ ਲਗਾਇਆ ਗਿਆ।

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਮੌਕੇ ‘ਤੇ 15 ਪ੍ਰਾਰਥੀਆਂ ਨੂੰ ਆਫਰ ਲੈਟਰ ਵੰਡੇ ਗਏ ਅਤੇ ਨਾਲ ਹੀ ਉਹਨਾਂ ਨੇ ਜ਼ਿਲ੍ਹਾ ਰੁਜ਼ਗਾਰ ਅਫਸਰ  ਨਰੇਸ਼ ਕੁਮਾਰ (ਪੀ ਸੀ ਐੱਸ) ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ।

ਇਸ ਕੈਂਪ ਵਿੱਚ ਐਕਸਿਸ ਬੈਂਕ, ਸਵਿਫਟ ਸਕਿਓਰਿਟੀ, ਅੰਮ੍ਰਿਤਸਰ  ਐੱਸ ਆਈ ਐੱਸ ਸਕਿਓਰਿਟੀ, ਜਗਜੀਤ ਸਕਿਓਰਿਟੀਜ਼, ਈ-ਕਾਰਟ ਲੌਜਿਸਟਿਕਸ (ਡਿਲਿਵਰੀ ਬੁਆਏਜ਼), ਐੱਸ ਬੀ ਆਈ ਲਾਈਫ, ਵਰਧਮਾਨ ਮਿੱਲਜ਼, ਲੁਧਿਆਣਾ, ਐੱਲ ਆਈ ਸੀ ਬਟਾਲਾ ਅਤੇ ਸ਼੍ਰੀ ਰਾਮ ਫਾਇਨਾਂਸ, ਬਟਾਲਾ ਨੇ ਸ਼ਿਰਕਤ ਕੀਤੀ।

ਕੈਂਪ ਵਿੱਚ ਕੁੱਲ 259 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਕਰੀਬ 153 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ।

ਇਸ ਮੌਕੇ ਬਿਊਰੋ ਤੋਂ ਸ਼੍ਰੀ ਗਗਨ ਧਾਲੀਵਾਲ, ਪ੍ਰਦੀਪ ਕੁਮਾਰ, ਪਵਿੱਤਰ ਰੰਧਾਵਾ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ।