ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ 11 ਫਰਵਰੀ 2025 ਨੂੰ

16

ਫਾਜ਼ਿਲਕਾ 10 ਫਰਵਰੀ : Fact Recorder

ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 89060-22220,98145 43684 ਅਤੇ 79861 15001 ਤੇ ਕੀਤਾ ਜਾ ਸਕਦੈ ਸੰਪਰਕ

ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਫਰਵਰੀ 2025 ਦਿਨ ਮੰਗਲਵਾਰ ਨੂੰ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਵਿਜੈ ਰਾਜ ਜਿੰਦਲ ਐਂਡ ਕੰਪਨੀ ਅਤੇ ਐਲ.ਆਈ.ਸੀ. ਸ਼ਮੂਲੀਅਤ ਕਰ ਰਹੀ ਹੈ। ਵਿਜੈ ਰਾਜ ਜਿੰਦਲ ਐਂਡ ਕੰਪਨੀ ਵਿੱਚ ਬੈਂਕਿੰਗ ਸੈਕਟਰ (ਕੇਵਲ ਲੜਕੇ) ਨਾਲ ਸਬੰਧਤ ਅਸਾਮੀ ਲਈ ਯੋਗਤਾ 12 ਵੀਂ ਪਾਸ, ਉਮਰ 18 ਤੋਂ 35 ਸਾਲ ਹੋਣੀ ਲਾਜਮੀ ਹੈ ਅਤੇ ਕੰਮ ਦਾ ਸਥਾਨ ਫਾਜ਼ਿਲਕਾ ਤੇ ਅਬੋਹਰ ਵਿਖੇ ਹੋਵੇਗਾ। । ਐਲ.ਆਈ.ਸੀ. ਵਿਚ ਬੀਮਾ ਏਜੰਟ (ਕੇਵਲ ਲੜਕੀਆਂ) ਦੀ ਅਸਾਮੀ ਲਈ ਯੋਗਤਾ 10 ਅਤੇ 12ਵੀ ਪਾਸ ਅਤੇ ਉਮਰ 18 ਤੋਂ 35 ਸਾਲ ਦੀ ਹੋਣੀ ਲਾਜਮੀ ਹੈ ਅਤੇ ਅਤੇ ਕੰਮ ਦਾ ਸਥਾਨ ਫਾਜ਼ਿਲਕਾ ਵਿਖੇ ਹੋਵੇਗਾ।
ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ ਦਫਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਚੋਥੀ ਮੰਜਿਲ, ਡੀਸੀ ਦਫ਼ਤਰ, ਏ ਬਲਾਕ ਫਾਜ਼ਿਲਕਾ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਰਥੀ ਆਪਣਾ ਰਿਜਿਉਮ, ਯੋਗਤਾ ਸਰਟੀਫਿਕੇਟ ਦੀ ਫੋਟੋਕਾਪੀ, ਆਧਾਰ ਕਾਰਡ ਅਤੇ ਹੋਰ ਲੋੜੀਂਦੇ ਸਰਟੀਫਿਕੇਟ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਉਨ੍ਹਾਂ ਨੇ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 89060-22220,98145 43684 ਅਤੇ 79861 15001 ਤੇ ਸੰਪਰਕ ਕੀਤਾ ਜਾ ਸਕਦਾ ਹੈ।