ਗੁਰਦੁਆਰਾ ਠੱਠਾ ਸਾਹਿਬ ਜ਼ੀਰਾ ਵਿਖੇ ਆਯੁਰਵੈਦਿਕ ਕੈਂਪ ਲਗਾਇਆ

3
ਜ਼ੀਰਾ, 24 ਸਤੰਬਰ 2026 AJ DI Awaaj
Punjab Desk :    ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਿਰੋਜ਼ਪੁਰ ਡਾਕਟਰ ਰੁਪਿੰਦਰਦੀਪ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 11ਵਾਂ ਆਯੂਰਵੈਦਿਕ ਦਿਵਸ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਠੱਠਾ ਸਾਹਿਬ ਜ਼ੀਰਾ ਵਿਖੇ ਆਯੁਰਵੈਦਿਕ ਕੈਂਪ ਲਗਾਇਆ ਗਿਆ। ਜਿਸ ਵਿੱਚ ਸਿਹਤਮੰਦ ਕੱਲ ਲਈ ਆਯੁਰਵੈਦ ਥੀਮ ਅਨੁਸਾਰ ਮਨਾਇਆ ਗਿਆ। ਇਸ ਕੈਂਪ ਵਿੱਚ 265 ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਦਵਾਈਆਂ ਵੰਡੀਆਂ ਗਈਆਂ। ਕੈਂਪ ਵਿੱਚ ਲੋੜਵੰਦ ਮਰੀਜ਼ਾਂ ਦੀ ਸ਼ੂਗਰ ਵੀ ਚੈੱਕ ਕੀਤੀ ਗਈ। ਕੈਂਪ ਵਿੱਚ ਡਾਕਟਰ ਪ੍ਰਵੀਨ ਕੁਮਾਰ ਰਾਣਾ, ਡਾਕਟਰ ਜਸਕੰਵਲਪ੍ਰੀਤ ਕੌਰ ਅਤੇ ਡਾਕਟਰ ਸੁਮਨ ਕੁਮਾਰੀ ਆਯੂਰਵੈਦਿਕ ਮੈਡੀਕਲ ਅਫ਼ਸਰ ਵੱਲੋਂ ਡਿਊਟੀ ਨਿਭਾਈ ਗਈ ਅਤੇ ਲੋਕਾਂ ਨੂੰ ਆਯੁਰਵੇਦਾ ਅਤੇ ਯੋਗਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਕਿੰਦਰ ਕੌਰ, ਰੂਥ ਭੱਟੀ, ਸੁਖਪ੍ਰੀਤ ਸਿੰਘ, ਰਮਨਦੀਪ ਸਿੰਘ ਉਪਵੈਦ ਅਤੇ ਮਨੀਸ਼ ਕੁਮਾਰ ਨੇ ਆਪਣੀ ਡਿਊਟੀ ਨਿਭਾਈ ਅਤੇ ਕੈਂਪ ਨੂੰ ਕਾਮਯਾਬ ਕਰਨ ਵਿੱਚ ਸਹਿਯੋਗ ਦਿੱਤਾ।