22 ਸਤੰਬਰ ਤੋਂ OOAT ਕੇਂਦਰ ਬੰਦ ਕਰਨ ਦੀ ਚਿਤਾਵਨੀ

26

Punjab 21 Sep 2026 AJ DI Awaaj

Punjab Desk :   ਪੰਜਾਬ ਭਰ ਦੇ OOAT (Outpatient Opioid Assisted Treatment) ਕੇਂਦਰਾਂ ਵਿੱਚ ਕੰਮ ਕਰ ਰਹੇ ਆਊਟਸੋਰਸ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 21 ਸਤੰਬਰ ਤੱਕ ਉਨ੍ਹਾਂ ਦੀਆਂ ਮੰਗਾਂ ਸਬੰਧੀ ਲੋੜੀਂਦੇ ਨੋਟੀਫਿਕੇਸ਼ਨ ਜਾਂ ਹੁਕਮ ਜਾਰੀ ਨਾ ਕੀਤੇ ਗਏ ਤਾਂ 22 ਸਤੰਬਰ ਤੋਂ ਪੰਜਾਬ ਭਰ ਦੇ OOAT ਕੇਂਦਰ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ।

ਗਵਰਨਮੈਂਟ ਡਰੱਗ ਡੀ-ਐਡਿਕਸ਼ਨ, ਰਿਹੈਬਿਲਿਟੇਸ਼ਨ ਐਂਡ ਓਟ ਆਊਟਸੋਰਸ ਮੁਲਾਜ਼ਮ ਐਸੋਸੀਏਸ਼ਨ ਪੰਜਾਬ ਵੱਲੋਂ ਇਸ ਸਬੰਧੀ ਵੱਖ-ਵੱਖ OOAT ਕੇਂਦਰਾਂ ਦੇ ਅਧਿਕਾਰੀਆਂ ਨੂੰ ਹੜਤਾਲ ਦੇ ਨੋਟਿਸ ਦਿੱਤੇ ਗਏ ਹਨ।

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਾਰਸ ਮੱਕੜ ਨੇ ਕਿਹਾ ਕਿ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਸਰਕਾਰ ਅਤੇ ਵਿਭਾਗ ਦੇ ਧਿਆਨ ਵਿੱਚ ਲਿਆ ਰਹੇ ਹਨ, ਪਰ ਅਜੇ ਤੱਕ ਕੋਈ ਠੋਸ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਇਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਵਧ ਰਿਹਾ ਹੈ।

ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਵਿੱਚ 5 ਨਵੰਬਰ 2018 ਤੋਂ ਲਾਗੂ 6 ਫੀਸਦੀ ਸਾਲਾਨਾ ਵੇਤਨ ਵਾਧੇ ਦੇ ਬਕਾਏ ਦੀ ਅਦਾਇਗੀ ਅਤੇ ਨੀਤੀ ਅਨੁਸਾਰ ਆਊਟਸੋਰਸ ਮੁਲਾਜ਼ਮਾਂ ਨੂੰ 9 ਫੀਸਦੀ ਅਤੇ 12 ਫੀਸਦੀ ਵਿਸ਼ੇਸ਼ ਵੇਤਨ ਵਾਧੇ ਦਾ ਲਾਭ ਦੇਣਾ ਸ਼ਾਮਲ ਹੈ।

ਪਠਾਨਕੋਟ ਵਿੱਚ ਵੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਐਸਐਮਓ ਡਾ. ਸੁਨੀਲ ਚੰਦ ਅਤੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਸਤਿਆਰਥ ਨੂੰ ਮੰਗ ਪੱਤਰ ਸੌਂਪਿਆ।

ਐਸੋਸੀਏਸ਼ਨ ਮੁਤਾਬਕ ਜੇਕਰ 21 ਸਤੰਬਰ ਤੱਕ ਸਰਕਾਰ ਵੱਲੋਂ ਮੰਗਾਂ ’ਤੇ ਠੋਸ ਕਾਰਵਾਈ ਕੀਤੀ ਜਾਂਦੀ ਹੈ ਤਾਂ ਹੜਤਾਲ ਦਾ ਫੈਸਲਾ ਟਲ ਸਕਦਾ ਹੈ। ਨਹੀਂ ਤਾਂ 22 ਸਤੰਬਰ ਤੋਂ OOAT ਕੇਂਦਰਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।