ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ

21
ਬਰਨਾਲਾ, 16 ਸਤੰਬਰ 2026 AJ DI Awaaj
Punjab Desk :    ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਸ਼੍ਰੀ ਕੁਮਾਰ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ, ਡਾਇਰੈਕਟਰ ਆਯੁਰਵੈਦਾ ਪੰਜਾਬ ਡਾ ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ ਹਰਿੰਦਰਪਾਲ ਸਿੰਘ ਦੇ ਹੁਕਮ ਅਨੁਸਾਰ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਅਮਨ ਕੌਸ਼ਲ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ ਰਾਜੀਵ ਜਿੰਦੀਆ ਦੀ ਯੋਗ ਅਗਵਾਈ ਹੇਠ ਭਿੰਡਰ ਪੱਤੀ ਧਰਮਸ਼ਾਲਾ ਪਿੰਡ ਕੁੱਬੇ ਵਿਖੇ ਇੱਕ ਵਿਸ਼ਾਲ ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ ਗਿਆ।
ਇਸ ਵਿੱਚ ਇਲਾਕੇ ਭਰ ਤੋਂ ਆਏ ਸੈਂਕੜੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਇਸ ਕੈਂਪ ਦਾ ਰਸਮੀ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ, ਪਿੰਡ ਦੇ ਸਰਪੰਚ, ਸਮੂਹ ਪੰਚਾਇਤ ਮੈਂਬਰਾਂ ਤੇ ਸਿੰਗਪੁਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਕੈਂਪ ਦੀ ਸ਼ੁਰੂਆਤ ਕਰਦਿਆਂ ਵੱਖ-ਵੱਖ ਮਾਹਿਰ ਡਾਕਟਰਾਂ ਦੀ ਟੀਮਾਂ ਨੇ ਉੱਥੇ ਪਹੁੰਚੇ ਮਰੀਜ਼ਾਂ ਦਾ ਬਹੁਤ ਹੀ ਬਰੀਕੀ ਨਾਲ ਸਿਹਤ ਨਿਰੀਖਣ ਕੀਤਾ ਅਤੇ ਇਸ ਪੂਰੇ ਦਿਨ ਦੌਰਾਨ ਚੱਲੇ ਇਸ ਮੈਡੀਕਲ ਕੈਂਪ ਵਿੱਚ ਕੁੱਲ 633 ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਉਹਨਾਂ ਨੂੰ ਬਿਲਕੁਲ ਮੁਫਤ ਦਵਾਈਆਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚੋਂ ਆਯੁਰਵੈਦਿਕ ਵਿਭਾਗ ਵੱਲੋਂ 332 ਅਤੇ ਹੋਮਿਓਪੈਥੀ ਵਿਭਾਗ ਦੀ ਟੀਮ ਵੱਲੋਂ 301 ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਆਯੁਰਵੇਦ ਵਿਭਾਗ ਵੱਲੋਂ ਡਾਕਟਰ ਸ਼ੀਤੂ ਢੀਂਗਰਾ ਏ ਐਮ ਓ ਅਤੇ ਡਾਕਟਰ ਰਾਕੇਸ਼ ਕੁਮਾਰ  ਨੇ ਮਰੀਜ਼ਾਂ ਦੀ ਜਾਂਚ ਕੀਤੀ ਜਦੋਂ ਕਿ ਉਪ ਵੈਦ ਯਾਦਵਿੰਦਰ ਸਿੰਘ ਸੁਖਚੈਨ ਸਿੰਘ ਅਤੇ ਇੰਦਰਜੀਤ ਕੁਮਾਰ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਅਤੇ ਇਸੇ ਤਰ੍ਹਾਂ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਪਰਮਿੰਦਰ ਪੁੰਨ ਅਤੇ ਡਾਕਟਰ ਕਮਲਜੀਤ ਕੌਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਡਿਸਪੈਂਸਰ ਗੁਰਚਰਨ ਸਿੰਘ ਔਲਖ ਤੇ ਗੁਰਚਰਨ ਸਿੰਘ ਬਰਨਾਲਾ ਨੇ ਮਰੀਜ਼ਾਂ ਨੂੰ ਦਵਾਈਆਂ ਦੀ ਵੰਡ ਵਿੱਚ ਆਪਣੀ ਅਹਿਮ ਸੇਵਾ ਨਿਭਾਈ।
ਇਸ ਦੌਰਾਨ ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਸ਼ੇਸ਼ ਤੌਰ ‘ਤੇ ਦੱਸਿਆ ਆਧੁਨਿਕ ਤਕਨਾਲੋਜੀ ਅਤੇ ਸੁਵਿਧਾਵਾਂ ਨੂੰ ਅਪਣਾਉਂਦੇ ਹੋਏ ਵੀ ਸਾਨੂੰ ਦੇਸੀ ਜੀਵਨ-ਸ਼ੈਲੀ ਦੀਆਂ ਚੰਗੀਆਂ ਪਰੰਪਰਾਵਾਂ—ਸਾਦਗੀ, ਕੁਦਰਤੀ ਭੋਜਨ, ਕਸਰਤ, ਪਰਿਵਾਰਕ ਸਾਂਝ ਅਤੇ ਕੁਦਰਤ ਨਾਲ ਪਿਆਰ—ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਦੇਸੀ ਜੀਵਨ-ਸ਼ੈਲੀ ਸਾਨੂੰ ਆਪਣੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਕੁਦਰਤ ਨਾਲ ਜੋੜਦੀ ਹੈ।ਅੰਤ ਵਿੱਚ ਕੈਂਪ ਇੰਚਾਰਜ ਯਾਦਵਿੰਦਰ ਸਿੰਘ ਉਪਵੈਦ ਵੱਲੋਂ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਉਤੇ ਪਹੁੰਚੇ ਪਿੰਡ ਦੇ ਮੋਹਤਵਰ ਅਤੇ ਪਤਵੰਤਿਆਂ ਦਾ ਕੈਂਪ ਨੂੰ ਸਫਲ ਬਣਾਉਣ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।