ਆਗਰਾ: ਪਤਨੀਆਂ ਤੋਂ ਪਰੇਸ਼ਾਨ ਦੋ ਪਤੀ ਪੁਲਿਸ ਕੋਲ ਪਹੁੰਚੇ

18
ਆਗਰਾ 16 Sep 2026 AJ DI Awaaj

 

National Desk :    ਆਗਰਾ ਦੇ ਏਕਤਾ ਥਾਣੇ ਵਿੱਚ ਮੰਗਲਵਾਰ ਨੂੰ ਉਸ ਵੇਲੇ ਅਜੀਬ ਸਥਿਤੀ ਬਣ ਗਈ, ਜਦੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਪਤੀ ਆਪਣੀਆਂ ਪਤਨੀਆਂ ਤੋਂ ਪਰੇਸ਼ਾਨ ਹੋ ਕੇ ਪੁਲਿਸ ਕੋਲ ਪਹੁੰਚ ਗਏ। ਦੋਵਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਸੁਰੱਖਿਆ ਅਤੇ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਦੋਵੇਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਹਿਲਾ ਮਾਮਲਾ:
ਫਿਰੋਜ਼ਾਬਾਦ ਨਿਵਾਸੀ ਰੂਪ ਕਿਸ਼ੋਰ ਦੁਪਹਿਰ ਕਰੀਬ ਇਕ ਵਜੇ ਬੈਗ ਲੈ ਕੇ ਥਾਣੇ ਪਹੁੰਚਿਆ ਅਤੇ ਆਪਣੇ ਆਪ ਨੂੰ ਬਚਾਉਣ ਦੀ ਗੁਹਾਰ ਲਗਾਈ। ਇਸੇ ਦੌਰਾਨ ਦੋ ਔਰਤਾਂ ਵੀ ਉੱਥੇ ਪਹੁੰਚ ਗਈਆਂ ਅਤੇ ਕਥਿਤ ਤੌਰ ‘ਤੇ ਉਸ ਨਾਲ ਮਾ*ਰਕੁੱਟ ਕਰਨ ਲੱਗ ਪਈਆਂ। ਥਾਣੇ ਵਿੱਚ ਮੌਜੂਦ ਲੋਕਾਂ ਨੇ ਵਿਚ-ਬਚਾਅ ਕਰਕੇ ਉਸ ਨੂੰ ਬਚਾਇਆ।

ਰੂਪ ਕਿਸ਼ੋਰ ਨੇ ਦੱਸਿਆ ਕਿ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਦਿਗਨੇਰ ਨਿਵਾਸੀ ਗੌਰੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਦੋ ਸਾਲ ਦੀ ਇੱਕ ਧੀ ਹੈ। ਉਸ ਦਾ ਦੋਸ਼ ਹੈ ਕਿ ਉਸ ਦੀ ਪਤਨੀ ਆਪਣੀ ਮਾਂ ਨਾਲ ਪੇਕੇ ਰਹਿੰਦੀ ਹੈ ਅਤੇ ਸਹੁਰੇ ਘਰ ਜਾਣ ਲਈ ਤਿਆਰ ਨਹੀਂ ਹੈ। ਉਸ ਨੇ ਦੋਸ਼ ਲਾਇਆ ਕਿ ਪਤਨੀ ਹਰ ਮਹੀਨੇ ਉਸ ਤੋਂ ਪੈਸਿਆਂ ਦੀ ਮੰਗ ਕਰਦੀ ਹੈ ਅਤੇ ਸੱਸ ਤੇ ਪਤਨੀ ਉਸ ਨਾਲ ਮਿਲ ਕੇ ਮਾ*ਰਕੁੱਟ ਕਰਦੀਆਂ ਹਨ। ਮੰਗਲਵਾਰ ਨੂੰ ਜਦੋਂ ਉਹ ਸਹੁਰੇ ਘਰ ਗਿਆ ਤਾਂ ਉਸ ਨਾਲ ਕਥਿਤ ਤੌਰ ‘ਤੇ ਮਾ*ਰਕੁੱਟ ਕੀਤੀ ਗਈ ਅਤੇ ਉਸ ਦੇ ਕੱਪੜੇ ਵੀ ਫਾੜ ਦਿੱਤੇ ਗਏ।

ਦੂਜਾ ਮਾਮਲਾ:
ਦੁਪਹਿਰ ਕਰੀਬ ਦੋ ਵਜੇ ਕਹਰਈ ਮੋੜ ਨਿਵਾਸੀ 40 ਸਾਲਾ ਰਾਕੇਸ਼ ਜਾਦੌਨ ਵੀ ਏਕਤਾ ਥਾਣੇ ਪਹੁੰਚਿਆ। ਉਸ ਨੇ ਪੁਲਿਸ ਕੋਲ ਆਪਣੀ ਪਤਨੀ ਤੋਂ ਸੁਰੱਖਿਆ ਦੀ ਮੰਗ ਕੀਤੀ। ਰਾਕੇਸ਼ ਨੇ ਦੋਸ਼ ਲਾਇਆ ਕਿ ਵਿਆਹ ਦੇ ਕਰੀਬ 20 ਸਾਲ ਬਾਅਦ ਉਸ ਦੀ ਪਤਨੀ ਨੇ ਧਰਮ ਪਰਿਵਰਤਨ ਕਰ ਲਿਆ ਹੈ ਅਤੇ ਹੁਣ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਹੈ। ਉਸ ਮੁਤਾਬਕ ਉਨ੍ਹਾਂ ਦੇ ਤਿੰਨ ਬੱਚੇ ਹਨ ਅਤੇ ਉਸ ਨੂੰ ਕਥਿਤ ਤੌਰ ‘ਤੇ ਜਾ*ਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹਿੰਦੀਆਂ ਹਨ।

ਥਾਣਾ ਇੰਚਾਰਜ ਨੇ ਦੱਸਿਆ ਕਿ ਦੋਵੇਂ ਮਾਮਲਿਆਂ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ। ਪੁਲਿਸ ਵੱਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।