ਵਿਸ਼ਵ ਮੁੱਢਲੀ ਸਹਾਇਤਾ ਦਿਵਸ ਮੌਕੇ ਕੀਤਾ ਜਾਗਰੂਕ

3

ਬਟਾਲਾ, 10 ਸਤੰਬਰ 2026 AJ DI Awaaj

 

Punjab Desk :     ਸਥਾਨਿਕ ਸਿਵਲ ਡਿਫੈਂਸ ਵਲੋ ਜ਼ਿਲਾ ਕਮਾਂਡਰ ਪੰਜਾਬ ਹੋਮ ਗਾਰਡਜ਼ ਗੁਰਦਾਸਪੁਰ ਤੇ ਸਟੋਰ ਸੁਪਰਡੈਂਟ ਬਟਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ‘ਚ ਵਾਰਡਨ ਸਰਵਿਸ, ਪੋਸਟ ਨੰ. 8 ਵਲੋਂ “ਵਿਸ਼ਵ ਮੁਢੱਲੀ ਸਹਾਇਤਾ ਦਿਵਸ” ਮੌਕੇ ਐਫਐਮ ਮਾਨ ਸਿਲਵਰ ਕਰੀਕ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਸੀਡੀਸੀ ਮਨਿੰਦਰ ਕੌਰ, ਪ੍ਰਿੰਸੀਪਲ ਹਰਜਾਪ ਕੌਰ, ਵਾਇਸ ਪ੍ਰਿੰਸੀਪਲ ਸੁਨੀਲ, ਸਕੂਲ ਕੋਆਰਡੀਨੇਟਰ ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਦੇ ਨਾਲ ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਅਤੇ ਮਨਿੰਦਰ ਕੌਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਿਸ਼ਵ ਮੁੱਢਲੀ ਸਹਾਇਤਾ ਦਿਵਸ ਦਾ ਮੁੱਖ ਸੰਦੇਸ਼, ਹਰੇਕ ਨਾਗਰਿਕ ਨੂੰ ਮੁੱਢਲੀ ਸਹਾਇਤਾ ਦੇ ਗੁਰ ਸਿੱਖਣ ਲਈ ਪ੍ਰੇਰਿਤ ਕਰਨਾ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਰੋਜ਼ਾਨਾ ਜੀਵਨ ਵਿੱਚ ਕਿਸੇ ਵੀ ਸਮੇਂ ਅਤੇ ਕਿਤੇ ਵੀ ਮੁੱਢਲੀ ਸਹਾਇਤਾ ਦੇਣ ਦੀ ਜਰੂਰਤ ਹੋ ਸਕਦੀ ਹੈ। ਇਸੇ ਦੋਰਾਨ ਸਿਵਲ ਡਿਫੈਂਸ ਦੇ ੳੇਦੇਸ਼-ਕੀਮਤੀ ਜਾਨਾਂ ਬਚਾਉ, ਫਸਟ ਰਿਸਪਾਂਡਰ-ਮੌਕੇ ਤੇ ਹਾਜ਼ਰ ਦੀ ਜਿੰਮੇਦਾਰੀ, ਫਸਟ ਏਡਰ-ਮੌਕੇ ਅਨੁਸਾਰ ਸਹਾਇਤਾ ਕਰਨ ਦੇ ਗੁਰ, ਫਸਟ ਏਡ ਕਿਟ-ਹਰ ਘਰ, ਹਰ ਵਹੀਕਲ ਵਿਚ ਜਰੂਰ ਹੋਵੇ, ਹਰੇਕ ਦੀ ਜਰੂਰਤ, ਬਾਹਰੀ ਖੂਨ ਵੱਗਣ-ਮੌਕੇ ਅਨੁਸਾਰ ਦਬਾਅ ਪਾਉਣਾ, ਸੜਣ- 3ਸੀ ਕੂਲ-ਕਾਲ-ਕਵਰ, ਡਾਕਟਰੀ ਸਹਾਇਤਾ ਜਰੂਰ ਲੈਣੀ ਚਾਹੀਦੀ ਹੈ।

ਉੁਨ੍ਹਾਂ ਰਾਸ਼ਟਰੀ ਸਹਾਇਤਾ ਨੰਬਰ ਐਪ 112 ਬਾਰੇ ਦਸਿਆ। ਕਿਸੇ ਵੀ ਐਮਰਜੈਂਸੀ ਮੌਕੇ ਸਹਾਇਤਾ ਲੈਣ ਸਬੰਧੀ ਵਿਦਿਆਰਥੀ ਤਮਨਦੀਪ ਸਿੰਘ ਤੇ ਹਰਮਨਦੀਪ ਕੌਰ ਵਲੋ ਮੋਕ-ਕਾਲ ਕਰਕੇ ਅਭਿਆਸ ਕਰਵਾਇਆ।

ਸਵਾਲ ਜਵਾਬ ਉਪਰੰਤ ਆਖਰ ਵਿਚ ਸਕੂਲ ਮੈਨੇਜ਼ਮੈਂਟ ਵਲੋਂ ਮੁਢਲੀ ਸਹਾਇਤਾ ਵਿਸ਼ੇ ‘ਤੇ ਕੈਂਪ ਲਗਾਉਣ ਲਈ, ਟੀਮ ਸਿਵਲ ਡਿਫੈਂਸ ਦਾ ਧੰਨਵਾਦ ਕੀਤਾ।