ਧਰਮਵੀਰ ਗਾਂਧੀ ਦਾ ਨਾਮ ਵੋਟਰ ਲਿਸਟ ’ਚ ਮੌਜੂਦ, ਅਫ਼ਵਾਹ ਗਲਤ!

19

ਚੰਡੀਗੜ੍ਹ: 04 Sep 2026 AJ DI Awaaj

Chandigarh Desk :   ਪੰਜਾਬ ਵਿੱਚ SIR 2026 ਦੀ ਪ੍ਰਕਿਰਿਆ ਦਰਮਿਆਨ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦਾ ਨਾਮ ਡਰਾਫਟ ਵੋਟਰ ਸੂਚੀ ਵਿੱਚੋਂ ਗਾਇਬ ਹੋਣ ਦੀ ਖ਼ਬਰ ਵਾਇਰਲ ਹੋਣ ਤੋਂ ਬਾਅਦ ਚੋਣ ਵਿਭਾਗ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ।

ਵਿਭਾਗ ਮੁਤਾਬਕ ਡਾ. ਧਰਮਵੀਰ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਮੌਜੂਦ ਹਨ। ਉਹ ਵਿਧਾਨ ਸਭਾ ਹਲਕਾ ਨੰਬਰ 115-ਪਟਿਆਲਾ ਦੇ ਭਾਗ ਨੰਬਰ 98 ਵਿੱਚ ਵੋਟਰ ਵਜੋਂ ਦਰਜ ਹਨ।

ਚੋਣ ਵਿਭਾਗ ਨੇ ਦੱਸਿਆ ਕਿ ਪਰਿਵਾਰ ਦੇ ਨਾਮ ਵੋਟਰ ਸੂਚੀ ਵਿੱਚ ਲੜੀ ਨੰਬਰ 44 ਤੋਂ 48 ਤੱਕ ਦਰਜ ਹਨ। ਇਨ੍ਹਾਂ ਵਿੱਚ ਡਾ. ਧਰਮਵੀਰ ਗਾਂਧੀ ਦਾ ਨਾਮ ਲੜੀ ਨੰਬਰ 48 ’ਤੇ ਦਰਜ ਹੈ।

ਵਿਭਾਗ ਨੇ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ ਨੂੰ ਅਪੀਲ ਕੀਤੀ ਹੈ ਕਿ SIR 2026 ਵਰਗੇ ਸੰਵੇਦਨਸ਼ੀਲ ਮਾਮਲਿਆਂ ਸਬੰਧੀ ਕੋਈ ਵੀ ਜਾਣਕਾਰੀ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਸ ਦੀ ਤੱਥਾਂ ਦੇ ਆਧਾਰ ’ਤੇ ਪੁਸ਼ਟੀ ਜ਼ਰੂਰ ਕੀਤੀ ਜਾਵੇ।