ਲੁਧਿਆਣਾ ਦੇ ਸਕੂਲ ’ਚ ਹੈੱਡ ਟੀਚਰ ਦੀ ਮੌ*ਤ

23

ਲੁਧਿਆਣਾ: 02 Sep 2026 AJ DI Awaaj

Punjab Desk:   ਹੈਬੋਵਾਲ ਖੁਰਦ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਸਕੂਲ ਦੇ ਹੈੱਡ ਟੀਚਰ ਹਰਜੀਤ ਗਰੇਵਾਲ ਦੀ ਕਲਾਸਰੂਮ ਵਿੱਚ ਅਚਾਨਕ ਸਿਹਤ ਵਿਗੜਨ ਕਾਰਨ ਮੌ*ਤ ਹੋ ਗਈ।

ਜਾਣਕਾਰੀ ਮੁਤਾਬਕ ਹਰਜੀਤ ਗਰੇਵਾਲ ਦੁਪਹਿਰ ਸਮੇਂ ਸਕੂਲ ਦੀਆਂ ਕਲਾਸਾਂ ਦਾ ਰਾਊਂਡ ਲੈ ਰਹੇ ਸਨ। ਜਦੋਂ ਉਹ ਪ੍ਰੀ-ਪ੍ਰਾਇਮਰੀ ਕਲਾਸ ਵਿੱਚ ਪਹੁੰਚੇ ਅਤੇ ਅਧਿਆਪਕ ਨਾਲ ਗੱਲਬਾਤ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਛਾਤੀ ਵਿੱਚ ਤੇਜ਼ ਦਰਦ ਹੋਣ ਲੱਗਾ।

ਕਲਾਸ ਵਿੱਚ ਮੌਜੂਦ ਅਧਿਆਪਕ ਨੇ ਉਨ੍ਹਾਂ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ। ਪਾਣੀ ਦਾ ਗਲਾਸ ਫੜਦੇ ਹੀ ਉਹ ਅਚਾਨਕ ਮੂੰਹ ਭਾਰ ਜ਼ਮੀਨ ’ਤੇ ਡਿੱਗ ਪਏ। ਸਾਥੀ ਅਧਿਆਪਕਾਂ ਨੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ ਅਤੇ CPR ਦੇਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਬਾਅਦ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ DMC ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿ*ਤਕ ਐਲਾਨ ਦਿੱਤਾ।

ਘਟਨਾ ਤੋਂ ਬਾਅਦ ਸਕੂਲ ਦੇ ਸਟਾਫ਼ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮੌ*ਤ ਦਾ ਸਹੀ ਕਾਰਨ ਪੋਸ*ਟਮਾਰਟਮ ਜਾਂ ਡਾਕਟਰੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।