ਫ਼ਰੀਦਕੋਟ 28 ਅਗਸਤ 2026 AJ DI Awaaj
Punjab Desk : ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮੈਰਾਥਨ ਦਾ ਆਯੋਜਨ ਮਿਤੀ. 30.08.2026 ਨੂੰ ਸਵੇਰੇ 7.00 ਵਜੇ ਕੀਤਾ ਜਾਵੇਗਾ। ਇਸ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿ ਮੈਰਾਥਨ ਸਬੰਧੀ ਸਾਰੇ ਪ੍ਰਬੰਧ ਮਿਤੀ. 29.08.2026 ਤੱਕ ਹਰ ਹਾਲਤ ਵਿੱਚ ਮੁਕੰਮਲ ਕਰ ਲਏ ਜਾਣ ਅਤੇ ਖਿਡਾਰੀਆ ਨੂੰ ਟੀ-ਸ਼ਰਟ ਅਤੇ ਵਧੀਆ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇ।
ਜ਼ਿਲ੍ਹਾ ਖੇਡ ਅਫ਼ਸਰ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਮੈਰਾਥਨ ਨਹਿਰੂ ਸਟੇਡੀਅਮ, ਫਰੀਦਕੋਟ ਤੋ ਸ਼ੁਰੂ ਹੋ ਕੇ ਸੇਠੀ ਡੇਅਰੀ ਹੁੰਦੇ ਹੋਏ ਸਰਕੂਲਰ ਰੋਡ ਮੋਰੀ ਗੇਟ ਤੋ ਕੰਮੇਆਣਾ ਚੌਂਕ ਹੁੰਦੇ ਹੋਏ ਖੇਤੀਬਾੜੀ ਦਫਤਰ ਤੋ ਮਹਾਤਮਾਂ ਗਾਂਧੀ ਮੈਮੋਰੀਅਲ ਸਕੂਲ ਫਰੀਦਕੋਟ ਤੋ ਭਾਈ ਘਨੱਈਆ ਚੌਂਕ ਤੋ ਸਵਰਨ ਸਿਨੇਮਾਂ ਦੀ ਬੈਕ ਸਾਈਡ ਤੋ ਬੱਸ ਸਟੈਂਡ ਹੁੰਦੇ ਹੋਏ ਮੁੜ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਸਮਾਪਤ ਕੀਤੀ ਜਾਵੇਗੀ। ਇਸ ਮੈਰਾਥਨ ਵਿੱਚ ਤਕਰੀਬਨ ਲਗਭਗ 700 ਖਿਡਾਰੀ ਭਾਗ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਨੂੰ ਕਰਵਾਉਣ ਲਈ ਖਿਡਾਰੀਆ ਦੀ ਸੁਵਿਧਾ ਨੂੰ ਦੇਖਦੇ ਹੋਏ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਖਿਡਾਰੀਆ ਲਈ ਟੀ-ਸ਼ਰਟ ਅਤੇ ਰਿਫਰੈਸ਼ਮੈਂਟ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਮੁਹੱਈਆ ਕਰਵਾਈ ਜਾਵੇਗੀ ਅਤੇ ਇਨਾਮ ਵੰਡ ਸਮਾਰੋਹ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮੈਰਾਥਨ ਦੀ ਸਮਾਪਤੀ ਸਮੇ 8.00 ਵਜੇ ਕੀਤਾ ਜਾਵੇਗਾ। ਇਸ ਮੌਕੇ ਤੇ ਖੇਡ ਵਿਭਾਗ ਦੀ ਸਮੂਹ ਟੀਮ ਅਤੇ ਖਿਡਾਰੀ ਸ਼ਾਮਿਲ ਹੋਣਗੇ।

















