ਦੁਕਾਨਦਾਰਾਂ ਲਈ ਸਖ਼ਤ ਚੇਤਾਵਨੀ! ਖ਼ਰਾਬ ਜਾਂ ਮਿਆਦ ਪੁੱਗਿਆ ਸਮਾਨ ਮਿਲਿਆ ਤਾਂ ਹੋਵੇਗੀ ਕਾਰਵਾਈ

3

August 27,2026 Aj Di Awaaj

Punjab Desk:  ਦੁਕਾਨਦਾਰਾਂ ਲਈ ਖ਼ਰਾਬ ਜਾਂ ਮਿਆਦ ਪੁੱਗਿਆ ਸਮਾਨ ਰੱਖਣ ਨੂੰ ਲੈ ਕੇ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ। ਦੁਕਾਨਾਂ ਵਿੱਚ ਅਜਿਹਾ ਸਮਾਨ ਰੱਖਣ ਤੋਂ ਗੁਰੇਜ਼ ਕਰਨ ਦੀ ਹਦਾਇਤ ਦਿੱਤੀ ਗਈ ਹੈ।

ਚੈਕਿੰਗ ਦੌਰਾਨ ਜੇਕਰ ਕਿਸੇ ਦੁਕਾਨ ਤੋਂ ਖ਼ਰਾਬ ਜਾਂ ਮਿਆਦ ਪੁੱਗਿਆ ਸਮਾਨ ਬਰਾਮਦ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਦੁਕਾਨਦਾਰ ਦੀ ਹੋਵੇਗੀ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ। ਦੁਕਾਨਦਾਰਾਂ ਨੂੰ ਅਪੀਲ ਹੈ ਕਿ ਗਾਹਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ਼ ਗੁਣਵੱਤਾ ਵਾਲਾ ਅਤੇ ਮਿਆਦ ਅੰਦਰ ਸਮਾਨ ਹੀ ਵੇਚਿਆ ਜਾਵੇ।